ਜਦੋਂ ਪੀਐਮ ਮੋਦੀ ਨਾਲ ਗੱਲਬਾਤ ਦੌਰਾਨ ਅਜੇ ਬੰਗਾ ਨੇ ਕਿਹਾ, 'ਮੈਂ ਮੇਕ ਇਨ ਇੰਡੀਆ ਦੀ ਇਕ ਵਧੀਆ ਉਦਾਹਰਣ ਹਾਂ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜੈ ਬੰਗਾ ਨੇ ਆਪਣੇ ਭਾਰਤੀ ਹੋਣ 'ਤੇ ਕਿਹਾ ਕਿ ਉਹ ਇਸ ਦੇਸ਼ 'ਚ ਵੱਡੇ ਹੋ ਕੇ ਅਤੇ ਸਿੱਖਿਆ ਹਾਸਲ ਕਰਕੇ ਵਿਸ਼ਵ ਬੈਂਕ 'ਚ ਅਹਿਮ ਅਹੁਦੇ 'ਤੇ ਪਹੁੰਚੇ ਹਨ।

Ajay Banga

 

ਨਵੀਂ ਦਿੱਲੀ - ਜੀ-20 ਸੰਮੇਲਨ ਤੋਂ ਬਾਅਦ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ । ਉਹਨਾਂ ਨੇ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਹਨਾਂ ਨੇ ਇਕ ਸਫ਼ਲ ਘੋਸ਼ਣਾ ਕੀਤੀ, ਮੈਨੂੰ ਲੱਗਦਾ ਹੈ ਕਿ ਜੀ-20 ਦੇਸ਼ ਕਈ ਮੁੱਦਿਆਂ 'ਤੇ ਇਕੱਠੇ ਹੋਏ ਹਨ।'' ਅਜੈ ਬੰਗਾ ਨੇ ਆਪਣੇ ਭਾਰਤੀ ਹੋਣ 'ਤੇ ਕਿਹਾ ਕਿ ਉਹ ਇਸ ਦੇਸ਼ 'ਚ ਵੱਡੇ ਹੋ ਕੇ ਅਤੇ ਸਿੱਖਿਆ ਹਾਸਲ ਕਰਕੇ ਵਿਸ਼ਵ ਬੈਂਕ 'ਚ ਅਹਿਮ ਅਹੁਦੇ 'ਤੇ ਪਹੁੰਚੇ ਹਨ। 

ਇੰਡੀਆ ਟੂਡੇ ਨਾਲ ਗੱਲ ਕਰਦਿਆਂ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨੇ ਕਿਹਾ, ‘ਮੈਂ ਮੇਕ ਇਨ ਇੰਡੀਆ ਦੀ ਇੱਕ ਉੱਤਮ ਉਦਾਹਰਣ ਹਾਂ।’ ਉਨ੍ਹਾਂ ਕਿਹਾ ਕਿ ਉਹ ਭਾਰਤ ਵਿਚ ਵੱਡੇ ਹੋਏ ਹਨ ਅਤੇ ਭਾਰਤੀ ਸੰਸਥਾਵਾਂ ਵਿਚ ਹੀ ਪੜ੍ਹਾਈ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਵਿਦੇਸ਼ ਤੋਂ ਇੱਕ ਵੀ ਕੋਰਸ ਨਹੀਂ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਬੈਂਕ ਦੇ 55 ਫ਼ੀਸਦੀ ਕਰਮਚਾਰੀ ਅਮਰੀਕਾ ਤੋਂ ਬਾਹਰ ਦੇ ਹਨ। ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨੇ ਕਿਹਾ, ਮੈਂ ਮਜ਼ਾਕ ਵਿੱਚ ਪੀਐਮ ਮੋਦੀ ਨੂੰ ਕਿਹਾ ਕਿ ਮੈਂ ਮੇਕ ਇਨ ਇੰਡੀਆ ਦੀ ਉੱਤਮ ਉਦਾਹਰਣ ਹਾਂ। 

ਵਿਸ਼ਵ ਬੈਂਕ ਦੇ ਮੁਖੀ ਵਰਗੇ ਅਹਿਮ ਅਹੁਦੇ ’ਤੇ ਰਹਿਣ ਬਾਰੇ ਉਨ੍ਹਾਂ ਕਿਹਾ, ‘ਜ਼ਿੰਦਗੀ ਵਿਚ 50 ਫ਼ੀਸਦੀ ਸਫ਼ਲਤਾ ਕਿਸਮਤ ਹੈ, ਬਾਕੀ ਤੁਹਾਡੀ ਸਖ਼ਤ ਮਿਹਨਤ ਅਤੇ ਮੌਕੇ ਦਾ ਲਾਭ ਉਠਾਉਣ ਦੀ ਸਮਰੱਥਾ ਹੈ।’ ਵਿਸ਼ਵ ਬੈਂਕ ਦੇ ਮੁਖੀ ਨੇ ਕਿਹਾ ਕਿ ਉਹ  ‘Washington-dominated world’ ਨਾਲ ਅਸਹਿਮਤ ਹਨ। ਉਨ੍ਹਾਂ ਕਿਹਾ ਕਿ 'ਵਿਸ਼ਵ ਬੈਂਕ ਦੇ 55 ਫੀਸਦੀ ਕਰਮਚਾਰੀ ਅਮਰੀਕਾ ਤੋਂ ਬਾਹਰ ਦੇ ਹਨ। ਸੰਸਾਰ ਵਿਚ ਚੁਣੌਤੀਆਂ ਬਹੁਤ ਵੱਡੀਆਂ ਹਨ ਅਤੇ ਜਿਸ ਕਿਸਮ ਦੀ ਵਿੱਤੀ ਊਰਜਾ ਦੀ ਲੋੜ ਹੁੰਦੀ ਹੈ, ਉਸ ਤੋਂ ਕਿਤੇ ਵੱਧ ਇੱਕ ਸੰਸਥਾ ਨੂੰ ਹਾਵੀ ਹੋਣਾ ਚਾਹੀਦਾ ਹੈ।'