Amit Shah: ਜਦੋਂ ਤੱਕ ਭਾਜਪਾ ਹੈ, ਦੇਸ਼ ਦੀ ਏਕਤਾ ਦੇ ਨਾਲ ਨਹੀਂ ਕਰ ਸਕਦਾ ਕੋਈ ਖਿਲਵਾੜ- ਅਮਿਤ ਸ਼ਾਹ
Amit Shah: ਇਸੇ ਕੜੀ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ 'ਤੇ ਸ਼ਬਦੀ ਹਮਲਾ ਬੋਲਿਆ ਹੈ।
Amit Shah Attack Rahul Gandhi on His Statement: ਅਮਰੀਕਾ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਭਾਜਪਾ ਦਾ ਸ਼ਬਦੀ ਹਮਲਾ ਜਾਰੀ ਹੈ। ਪਾਰਟੀ ਦੇ ਕਈ ਵੱਡੇ ਨੇਤਾਵਾਂ ਨੇ ਰਾਹੁਲ ਦੇ ਬਿਆਨਾਂ ਦੀ ਆਲੋਚਨਾ ਕੀਤੀ ਹੈ। ਹੁਣ ਇਸੇ ਕੜੀ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ 'ਤੇ ਸ਼ਬਦੀ ਹਮਲਾ ਬੋਲਿਆ ਹੈ।
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, ਦੇਸ਼ ਵਿਰੋਧੀ ਗੱਲਾਂ ਕਰਨਾ ਤੇ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਨਾਲ ਖੜ੍ਹੇ ਹੋਣਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ। ਚਾਹੇ ਜੰਮੂ ਕਸ਼ਮੀਰ ਵਿੱਚ JKNC ਦੇ ਦੇਸ਼ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਏਜੰਡੇ ਦਾ ਸਮਰਥਨ ਕਰਨਾ ਹੋਵੇ ਜਾਂ ਫਿਰ ਵਿਦੇਸ਼ੀ ਸਟੇਜ਼ਾਂ ਉੱਤੇ ਭਾਰਤ ਵਿਰੋਧੀ ਗੱਲਾਂ ਕਰਨੀਆਂ ਹੋਣ, ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਤੇ ਭਾਵਨਾ ਨੂੰ ਹਮੇਸ਼ਾ ਸੱਟ ਮਾਰੀ ਹੈ।
ਅਮਿਤ ਸ਼ਾਹ ਨੇ ਅੱਗੇ ਲਿਖਿਆ ਕਿ ਭਾਸ਼ਾ ਤੋਂ ਭਾਸ਼ਾ, ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ ਦੇ ਵਿਤਕਰੇ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ਵੰਡਵਾਦੀ ਸੋਚ ਨੂੰ ਦਰਸਾਉਂਦਾ ਹੈ। ਦੇਸ਼ ਵਿੱਚੋਂ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕਰ ਕੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਦੇਸ਼ ਦੇ ਸਾਹਮਣੇ ਲਿਆਂਦਾ ਹੈ।
ਮਨ ਵਿਚਲੇ ਵਿਚਾਰ ਹਮੇਸ਼ਾ ਕਿਸੇ ਨਾ ਕਿਸੇ ਸਾਧਨ ਰਾਹੀਂ ਬਾਹਰ ਆਉਂਦੇ ਹਨ। ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਭਾਜਪਾ ਹੈ, ਕੋਈ ਵੀ ਰਾਖਵੇਂਕਰਨ ਨੂੰ ਛੂਹ ਨਹੀਂ ਸਕਦਾ ਅਤੇ ਕੋਈ ਦੇਸ਼ ਦੀ ਏਕਤਾ ਨਾਲ ਖਿਲਵਾੜ ਨਹੀਂ ਕਰ ਸਕਦਾ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ (10 ਸਤੰਬਰ 2024) ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਜਾਰਜਟਾਊਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਿਜ਼ਰਵੇਸ਼ਨ ਨਾਲ ਜੁੜੇ ਇਕ ਸਵਾਲ 'ਤੇ ਕਿਹਾ ਸੀ ਕਿ ਸਮਾਂ ਆਉਣ 'ਤੇ ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਬਾਰੇ ਸੋਚੇਗੀ।