ਇਸ ਸਕੂਲ ਦੇ ਬੱਚੇ ਕਮਰਿਆਂ ਦੀ ਬਜਾਏ ਰੇਲ ਗੱਡੀ ਦੇ ਡੱਬਿਆਂ 'ਚ ਕਰਦੇ ਹਨ ਪੜ੍ਹਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਦ ਲਾਜੀਕਲ ਇੰਡੀਅਨ’ ਦੀ ਰਿਪੋਰਟ ਮੁਤਾਬਕ ਅਵਿਕਸਿਤ ਇਲਾਕੇ ਵਿਚ ਹੋਣ ਅਤੇ ਹੁਣ ਤਕ ਇਹ ਰੇਲ ਕਨੇਕਿਟਵਿਟੀ ਨਹੀਂ ਹੈ।

A government school in madhya pradeshs dindori designed lika a train

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਡਿੰਡੌਰੀ ਵਿਚ ਇਕ ਸਰਕਾਰੀ ਸਕੂਲ ਹੈ ਜਿਸ ਦਾ ਨਾਮ ਹੈ ਖਜਰੀ ਜੰਕਸ਼ਨ। ਹੁਣ ਇਸ ਸਕੂਲ ਵਿਚ ਬੱਚੇ ਖੁਸ਼ੀ- ਖੁਸ਼ੀ ਆਉਂਦੇ ਹਨ। ਕਿਉਂ ਕਿ ਟ੍ਰੇਨ ਵਰਗਾ ਦਿਸਣ ਵਾਲਾ ਇਹ ਸਕੂਲ ਉਹਨਾਂ ਨੂੰ ਪੜ੍ਹਾਈ-ਲਿਖਾਈ ਦੇ ਨਾਲ ਖੇਡ ਦੇ ਰਾਹ ਤੇ ਵੀ ਲੈ ਜਾਂਦਾ ਹੈ। ਜੀ ਹਾਂ, ਇਹ ਸਿਰਫ ਇਕ ਸਕੂਲ ਹੀ ਨਹੀਂ ਹੈ ਬਲਕਿ ਐਜੂਕੇਸ਼ਨ ਐਕਸਪ੍ਰੈਸ ਹੈ ਜਿਸ ਦੇ ਡੱਬਿਆਂ ਵਿਚ ਬੱਚਿਆਂ ਦੀ ਸਪੈਸ਼ਲ ਕਲਾਸਾਂ ਲੱਗਦੀਆਂ ਹਨ।

‘ਦ ਲਾਜੀਕਲ ਇੰਡੀਅਨ’ ਦੀ ਰਿਪੋਰਟ ਮੁਤਾਬਕ ਅਵਿਕਸਿਤ ਇਲਾਕੇ ਵਿਚ ਹੋਣ ਅਤੇ ਹੁਣ ਤਕ ਇਹ ਰੇਲ ਕਨੇਕਿਟਵਿਟੀ ਨਹੀਂ ਹੈ। ਅਜਿਹੇ ਵਿਚ ਬੱਚਿਆਂ ਨੂੰ ਲੁਭਾਉਣ ਲਈ ਸਕੂਲ ਅਧਿਕਾਰੀਆਂ ਨੇ ਇਸ ਦੀ ਬਿਲਡਿੰਗ ਨੂੰ ਇਸ ਤਰ੍ਹਾਂ ਨਾਲ ਪੇਂਟ ਕੀਤਾ ਗਿਆ ਹੈ ਕਿ ਸਕੂਲ ਟ੍ਰੇਨਨ ਵਰਗਾ ਨਜ਼ਰ ਆਉਂਦਾ ਹੈ। ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ ਕਾਫੀ ਘੱਟ ਹੈ। ਅਜਿਹੇ ਵਿਚ ਸਾਰੇ ਅਧਿਆਪਕਾਂ ਨੇ ਅਪਣੀ ਤਨਖ਼ਾਹ ਜੋੜ ਕੇ ਟ੍ਰੇਨ ਦਾ ਰੂਪ ਦਿੱਤਾ ਹੈ।

ਇਹ ਸਭ ਇਸ ਲਈ ਕੀਤਾ ਗਿਆ ਕਿਉਂ ਕਿ ਬੱਚਿਆਂ ਨੂੰ ਪੜ੍ਹਨ ਵਿਚ ਮਜ਼ਾ ਆਵੇ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਸਕੂਲ ਆਉਣ। ਖਜਰੀ ਸੈਂਕੰਡਰੀ ਸਕੂਲ ਦੀ ਹੈਡਮਾਸਟਰ ਸੰਤੋਸ਼ ਨੇ ਸਕੂਲ ਦੀ ਬਿਲਡਿੰਗ ਨੂੰ ਟ੍ਰੇਨਨ ਵਿਚ ਤਬਦੀਲ ਕੀਤਾ ਹੈ। ਉਹਨਾਂ ਨੇ ਸਕੂਲ ਦੇ ਸ਼ੁਰੂਆਤੀ ਹਿੱਸੇ ਨੂੰ ਟ੍ਰੇਨ ਦੇ ਇੰਜਨ ਦੀ ਤਰ੍ਹਾਂ ਬਣਾਇਆ ਹੈ। ਜਦਕਿ ਕਲਾਸ ਰੂਮ ਨੂੰ ਡੱਬਿਆਂ ਦਾ ਲੁੱਕ ਦਿੱਤਾ ਹੈ।

ਸੰਤੋਸ਼ ਨੇ ਦਸਿਆ ਕਿ ਜਦੋਂ ਤੋਂ ਸਕੂਲ ਨੂੰ ਟ੍ਰੇਨ ਦੀ ਤਰ੍ਹਾਂ ਬਣਾਇਆ ਗਿਆ ਹੈ ਉਦੋਂ ਤੋਂ ਬੱਚੇ ਖੁਸ਼ੀ-ਖੁਸ਼ੀ ਇੱਥੇ ਆਉਣ ਲੱਗੇ ਹਨ। ਨਾਲ ਹੀ ਉਹਨਾਂ ਦੀ ਗਿਣਤੀ ਵਿਚ ਵੀ ਕਾਫੀ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਇਸ ਬਦਲਾਅ ਤੋਂ ਬਹੁਤ ਖੁਸ਼ ਹਨ। ਇਸ ਟ੍ਰੇਨ ਥੀਮ ਸਕੂਲ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਸਕੂਲ ਅਧਿਕਾਰੀਆਂ ਨੇ ਕਲਾਸ ਰੂਮ ਨੂੰ ਸ਼ਾਨਦਾਰ ਨਾਮ ਦਿੱਤਾ ਹੈ।

ਜਿਵੇਂ ਕਿ ਡਾਇਨਿੰਗ ਹਾਲ ਨੂੰ ਅਧੂਰਾ ਕਮਰਾ ਬਣਾ ਦਿੱਤਾ ਹੈ। ਸੱਤਵੀਂ ਜਮਾਤ ਵਿਚ ਪੜ੍ਹਨ ਵਾਲੇ ਅਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਇੱਥੇ ਆਉਣਾ ਵਧੀਆ ਲੱਗਦਾ ਹੈ ਕਿਉਂ ਕਿ ਸਕੂਲ ਇਕ ਟ੍ਰੇਨ ਵਰਗਾ ਹੈ। ਉਹਨਾਂ ਨੂੰ ਪੜ੍ਹਨ ਵਿਚ ਬਹੁਤ ਮਜ਼ਾ ਆਉਂਦਾ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।