ਸੜਕ ਕਿਨਾਰੇ ਸੌਂ ਰਹੇ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਬੱਸ ਨੇ ਦਰੜਿਆ, ਸਭ ਦੀ ਮੌਤ
ਸ਼ੁੱਕਰਵਾਰ ਸਵੇਰੇ ਬੁਲੰਦਸ਼ਹਿਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਨਰੋਰਾ ਖੇਤਰ 'ਚ ਇਕ ਬੱਸ ਨੇ ਸੜਕ
ਬੁਲੰਦਸ਼ਹਿਰ : ਸ਼ੁੱਕਰਵਾਰ ਸਵੇਰੇ ਬੁਲੰਦਸ਼ਹਿਰ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਨਰੋਰਾ ਖੇਤਰ 'ਚ ਇਕ ਬੱਸ ਨੇ ਸੜਕ ਕਿਨਾਰੇ ਸੌਂ ਰਹੇ 7 ਤੀਰਥ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨ ਕੁੜੀਆਂ ਅਤੇ ਚਾਰ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੀਨੀਅਰ ਪੁਲਿਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਇੱਥੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੀਰਥ ਯਾਤਰੀਆਂ ਦੀ ਬੱਸ ਰਾਤ ਕਰੀਬ ਡੇਢ ਵਜੇ ਨਰੋਰਾ ਲਿੰਕ ਮਾਰਗ 'ਤੇ ਪੁੱਜੀ। ਚਾਲਕ ਨੇ ਬੱਸ ਨੂੰ ਉੱਥੇ ਰੋਕ ਦਿੱਤਾ। ਇਸ ਦੌਰਾਨ ਤਿੰਨ ਔਰਤਾਂ ਆਪਣੀਆਂ ਬੇਟੀਆਂ ਨਾਲ ਜਦੋਂ ਕਿ ਇਕ ਬਜ਼ੁਰਗ ਔਰਤ ਵੀ ਉਨ੍ਹਾਂ ਨਾਲ ਸੜਕ ਕਿਨਾਰੇ ਸੌਂ ਗਈ। ਕੁਝ ਦੇਰ ਬਾਅਦ ਇਕ ਦੂਜੀ ਤੀਰਥ ਯਾਤਰੀਆਂ ਦੀ ਬੱਸ ਦੇ ਚਾਲਕ ਨੇ ਗੰਗਾ ਘਾਟ ਜਾਣ ਲਈ ਬੱਸ ਮੋੜੀ ਅਤੇ ਅੱਗੇ ਵਧਿਆ, ਉਸ ਨੇ ਸੜਕ ਕਿਨਾਰੇ ਸੌਂ ਰਹੇ ਤੀਰਥ ਯਾਤਰੀਆਂ ਨੂੰ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਹਾਥਰਸ ਵਾਸੀ ਮਹੇਂਦਰ ਦੀ 65 ਸਾਲਾ ਪਤਨੀ ਫੂਲਮਤੀ, ਉਦੇਵੀਰ ਦੀ ਪਤਨੀ 32 ਸਾਲਾ ਮਾਲਾ ਦੇਵੀ ਅਤੇ ਉਸ ਦੀ ਤਿੰਨ ਸਾਲਾ ਬੇਟੀ ਕਲਪਣਾ ਤੋਂ ਇਲਾਵਾ ਫਿਰੋਜ਼ਾਬਾਦ ਦੱਖਣ ਵਾਸੀ ਸਰਨਾਥ ਸਿੰਘ ਦੀ 35 ਸਾਲਾ ਪਤਨੀ ਸਾਵਿਤਰੀ ਅਤੇ 5 ਸਾਲ ਦੀ ਬੇਟੀ ਯੋਗਿਤਾ ਤੋਂ ਇਲਾਵਾ ਅਲੀਗੜ੍ਹ ਵਾਸੀ ਜਿਤੇਂਦਰ ਕੁਮਾਰ ਦੀ ਪਤਨੀ 22 ਸਾਲਾ ਰੇਨੂੰ ਅਤੇ ਚਾਰ ਦੀ ਬੇਟੀ ਕੁਮਾਰੀ ਸੰਜਣਾ ਦੀ ਮੌਤ ਹੋ ਗਈ। ਇਸ ਸਿਲਸਿਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।