TRP SCAM - ਰਿਪਬਲਿਕ ਟੀਵੀ ਦੇ ਸੀਈਓ ਸਮੇਤ 6 ਲੋਕਾਂ ਨੂੰ ਭੇਜੇ ਗਏ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਏਜੰਸੀ ਦੇ ਸੀਈਓ ਅਤੇ ਹੰਸਾ ਦੇ ਇਕ ਕਰਮਚਾਰੀ ਨੂੰ ਪੁੱਛਗਿਛ ਲਈ ਬੁਲਾਇਆ ਹੈ।

TRP Scam

ਮੁੰਬਈ: ਟੀਆਰਪੀ ਸਕੈਮ 'ਚ ਅੱਜ ਜਾਂਚ ਦੌਰਾਨ ਮੁੰਬਈ ਕ੍ਰਾਈਮ ਬ੍ਰਾਂਚ ਨੇ ਅੱਜ ਛੇ ਲੋਕਾਂ ਨੂੰ ਪੁੱਛਗਿਛ ਲਈ ਬੁਲਾਇਆ ਹੈ। ਇਸ ਸਕੈਮ 'ਚ ਬੀਤੇ ਦਿਨ ਹੀ ਕ੍ਰਾਈਮ ਬ੍ਰਾਂਚ ਵਲੋਂ  ਸੰਮਨ ਜਾਰੀ ਕਰ ਦਿੱਤੇ ਸਨ।  ਇਸ ਦੇ ਨਾਲ ਹੀ ਏਜੰਸੀ ਦੇ ਸੀਈਓ ਅਤੇ ਹੰਸਾ ਦੇ ਇਕ ਕਰਮਚਾਰੀ ਨੂੰ ਪੁੱਛਗਿਛ ਲਈ ਬੁਲਾਇਆ ਹੈ। 

ਕੌਣ ਸਨ ਸ਼ਾਮਿਲ 
ਜਿਹੜੇ ਲੋਕਾਂ ਨੂੰ ਸੰਮਨ ਭੇਜੇ ਗਏ ਹਨ ਉਨ੍ਹਾਂ 'ਚ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਕਨਚੰਦਾਨੀ, ਸੀ.ਓ.ਓ.ਹਰਸ਼ ਭੰਡਾਰੀ, ਸੀ.ਓ.ਓ ਪ੍ਰਿਆ, ਮੁਖਰਜੀ ਡਿਸਟ੍ਰੀਬਿਊਸ਼ਨ ਹੈੱਡ ਘਨਸ਼ਿਆਮ ਸਿੰਘ ਸ਼ਾਮਲ ਹਨ।

ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ ਦੋ ਐਡ ਏਜੰਸੀਆਂ ਲਿਨਟਾਸ ਏਜੰਸੀ ਦੇ ਸ਼ਸ਼ੀ ਸਿਨ੍ਹਾ ਅਤੇ ਮੈਡੀਸਨ ਦੇ ਸੰਬਲਸਾਰਾ ਤੋਂ ਪੁੱਛਗਿਛ ਕੀਤੀ। ਮੁੰਬਈ ਕ੍ਰਾਈਮ ਬ੍ਰਾਂਚ ਦੀ CIU ਫਰਜ਼ੀ ਪੀਟੀਆਈ ਰੈਕੇਟ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ 'ਚ ਵੀਰਵਾਰ ਫਕਤ ਮਰਾਠੀ ਅਤੇ ਬੌਕਸ ਸਿਨੇਮਾ ਦੇ ਮਾਲਕਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਗੌਰਤਲਬ ਹੈ ਕਿ ਬੀਤੇ ਦਿਨ ਹੀ ਜਾਅਲੀ TRP ਰੈਕੇਟ 'ਚ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ 13 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਿਥੇ ਹੋਰ ਚੈਨਲਾਂ ਬਾਰੇ ਇਸ ਟੀਆਰਪੀ ਗਿਰੋਹ ਨਾਲ ਜੁੜੇ ਬੈਂਕ ਖਾਤਿਆਂ ਅਤੇ ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।  ਦੱਸ ਦੇਈਏ ਕਿ TRP ਰੈਕੇਟ ਦਾ ਪਰਦਾਫਾਸ਼  ਕਰਦਿਆਂ ਇਸ ਦੌਰਾਨ 3 ਚੈਨਲਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ 'ਚ ਰਿਪਬਲਿਕ ਟੀਵੀ ਦਾ ਨਾਮ ਵੀ ਸ਼ਾਮਿਲ ਹੈ।