ਲਖੀਮਪੁਰ ਘਟਨਾ: ਚਿਦੰਬਰਮ ਦੀ ਅਗਵਾਈ ਹੇਠ ਕਾਂਗਰਸ ਦੀ ਗੋਆ ਇਕਾਈ ਨੇ ਕੀਤਾ ਮੌਨ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

Lakhimpur Kheri incident: Congress silent protests in Karnataka

ਪਣਜੀ - ਗੋਆ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਦੀ ਅਗਵਾਈ ਵਿਚ ਕਾਂਗਰਸੀ ਨੇਤਾਵਾਂ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀਆਂ ਮੌਤਾਂ ਦੇ ਵਿਰੁੱਧ ਸੋਮਵਾਰ ਨੂੰ ਇਥੇ ਮੌਨ ਪ੍ਰਦਰਸ਼ਨ ਕੀਤਾ। ਚਿਦੰਬਰਮ, ਗੋਆ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਦਿਨੇਸ਼ ਗੁੰਡੂ ਰਾਓ, ਕਾਂਗਰਸ ਦੇ ਸੂਬਾ ਪ੍ਰਧਾਨ ਗਿਰੀਸ਼ ਚੋਡਨਕਰ ਅਤੇ ਹੋਰਾਂ ਨੇ ਇਥੇ ਆਜ਼ਾਦ ਮੈਦਾਨ ਵਿੱਚ ਸਵੇਰੇ 11 ਵਜੇ ਤੋਂ ਇੱਕ ਘੰਟਾ ‘ਮੌਨ ਵਰਤ’ ਰੱਖਿਆ।

ਦੱਸ ਦੱਈਏ ਕਿ 3 ਅਕਤੂਬਰ ਨੂੰ ਲਖੀਮਪੁਰੀ ਖੀਰੀ ਹਿੰਸਾ ਵਿਚ ਚਾਰ ਕਿਸਾਨ, ਦੋ ਭਾਜਪਾ ਵਰਕਰ, ਇੱਕ ਡਰਾਈਵਰ ਅਤੇ ਇੱਕ ਪੱਤਰਕਾਰ ਮਾਰਿਆ ਗਿਆ ਸੀ, ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।