ਘਰ ਦੀ ਲਿਪਾਈ ਲਈ ਮਿੱਟੀ ਲੈਣ ਗਈਆਂ ਔਰਤਾਂ 'ਤੇ ਡਿੱਗਿਆ ਮਿੱਟੀ ਦਾ ਟਿੱਲਾ, 6 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ 'ਚ ਤਿੰਨ ਬੱਚੀਆਂ ਵੀ ਸ਼ਾਮਲ

photo

 

ਕਰੌਲੀ: ਰਾਜਸਥਾਨ ਦੇ ਕਰੌਲੀ ਸਥਿਤ ਸਪੋਟਰਾ 'ਚ ਵੱਡਾ ਹਾਦਸਾ ਵਾਪਰ ਗਿਆ। ਇਥੋਂ ਦੀ ਸਿਮਰ ਗ੍ਰਾਮ ਪੰਚਾਇਤ ਦੇ ਮੇਦਪੁਰਾ ਪਿੰਡ ਵਿਚ ਮਿੱਟੀ ਦਾ ਟਿੱਲਾ ਢਹਿਣ ਨਾਲ 3 ਬੱਚੀਆਂ ਸਣੇ 3 ਔਰਤਾਂ ਦੀ ਮੌਤ ਹੋ ਗਈ। ਇਸ ਦੁਰਘਟਨਾ ਵਿਚ ਚਾਰ ਮਹਿਲਾ ਤੇ ਬੱਚੀਆਂ ਜ਼ਖਮੀ ਹੋਈਆਂ ਹਨ। ਜ਼ਖਮੀਆਂ ਦੇ ਇਲਾਜ ਲਈ ਸਪੋਟਰਾ ਹਸਪਤਾਲ ਪਹੁੰਚਾਇਆ ਗਿਆ ਹੈ ਜਦੋਂ ਕਿ ਮਲਬੇ ਵਿਚ ਹੋਰ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹੈ। ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਦੀਵਾਲੀ ‘ਤੇ ਘਰ ਦੀ ਲਿਪਾਈ-ਪੁਤਾਈ ਲਈ ਮਿੱਟੀ ਖੋਦਦੇ ਸਮੇਂ ਇਹ ਹਾਦਸਾ ਵਾਪਰਿਆ। ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਮਜ਼ੋਰ ਪਈ ਮਿੱਟੀ ਦਾ ਵੱਡਾ ਟਿੱਲਾ ਅਚਾਨਕ ਹੇਠਾਂ ਡਿੱਗ ਗਿਆ। ਟਿੱਲਾ ਡਿੱਗਣ ਨਾਲ ਮਹਿਲਾ ਤੇ ਔਰਤਾਂ ਮਲਬੇ ਵਿਚ ਦਬ ਗਈਆਂ। ਬਹੁਤ ਮੁਸ਼ੱਕਤ ਦੇ ਬਾਅਦ ਮਲਬੇ ਨੂੰ ਹਟਾ ਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਘਟਨਾ ਵਿਚ 3 ਬੱਚੀਆਂ ਸਣੇ 6 ਦੀ ਮੌਤ ਹੋ ਗਈ ਜਦੋਂ ਕਿ 4 ਔਰਤਾਂ ਤੇ ਬੱਚੀਆਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। 

ਮ੍ਰਿਤਕਾਂ ਦੀ ਪਹਿਚਾਣ ਅਨੀਤਾ ਪਤਨੀ ਰਾਜੇਸ਼ ਮਾਲੀ ਉਮਰ 22 ਸਾਲ, ਰਾਮਨਰੀ ਪਤਨੀ ਗੋਪਾਲ ਮਾਲੀ ਉਮਰ 28 ਸਾਲ, ਕੇਸ਼ਨਤੀ ਪਤਨੀ ਚਿਰੰਜੀ ਮਾਲੀ, ਖੁਸ਼ਬੂ, ਕੋਮਲ, ਅੰਜੂ ਪੁੱਤਰੀ ਗੋਪਾਲ ਮਾਲੀ ਸ਼ਾਮਲ ਹੈ। ਇਸ ਹਾਦਸੇ ਦੇ ਬਾਅਦ ਪੁਲਿਸ ਨੇ ਸਾਰਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।