ਲਖਬੀਰ ਸਿੰਘ ਰੋਡੇ ਦੀ ਮੋਗਾ ਸਥਿਤ ਜ਼ਮੀਨ ਜ਼ਬਤ ਕਰਨ ਦੇ ਹੁਕਮ
ਮੋਹਾਲੀ ਦੀ ਐਨ.ਆਈ.ਏ. ਅਦਾਲਤ ਨੇ ਦਿਤੇ ਹੁਕਮ
Lakhbir Singh Rode
ਨਵੀਂ ਦਿੱਲੀ: ਪੰਜਾਬ ਦੇ ਮੋਹਾਲੀ ਦੀ ਇਕ ਐਨ.ਆਈ.ਏ. ਅਦਾਲਤ ਨੇ ਪਾਕਿਸਤਾਨ ’ਚ ਰਹਿ ਰਹੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ’ ਦੇ ਮੁਖੀ ਲਖਬੀਰ ਸਿੰਘ ਉਰਫ਼ ਰੋਡੇ ਦੀ ਸੂਬੇ ਦੇ ਮੋਗਾ ਜ਼ਿਲ੍ਹੇ ਸਥਿਤ ਜ਼ਮੀਨ ਨੂੰ ਜ਼ਬਤ ਕਰਨ ਦੇ ਹੁਕਮ ਦਿਤੇ ਹਨ।
ਲਖਬੀਰ ਸਿੰਘ ਰੋਡੇ ਨਾਲ ਸਬੰਧਤ ਜ਼ਮੀਨ ਕੋਠੇ ਗੁਰੂਪੁਰਾ (ਰੋਡੇ) ’ਚ ਸਥਿਤ ਹੈ। ਅਦਾਲਤ ਨੇ ਇਹ ਹੁਕਮ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ 1 ਜਨਵਰੀ, 2021 ਨੂੰ ਗ਼ੈਰਕਾਨੂੰਨੀ ਗਤੀਵਿਧੀ ਰੋਕਥਾਮ (ਯੂ.ਏ.ਪੀ.ਏ.) ਕਾਨੂੰਨ ਭਾਰਤੀ ਦੰਡ ਸੰਹਿਤਾ ਅਤੇ ਨਸ਼ੀਲ ਪਦਾਰਥ ਸਬੰਧੀ ਐਨ.ਡੀ.ਪੀ.ਐੱਸ. ਕਾਨੂੰਨ ਹੇਠ ਦਰਜ ਇਕ ਮਾਮਲੇ ’ਚ ਦਿਤਾ ਹੈ।
ਅਦਾਲਤ ਨੇ ਯੂ.ਏ.ਪੀ.ਏ. ਦੀ ਧਾਰਾ 33(5) ਹੇਠ ਜ਼ਮੀਨ ਨੂੰ ਜ਼ਬਤ ਕਰਨ ਦਾ ਹੁਕਮ ਦਿਤਾ। ਇਸ ਧਾਰਾ ਹੇਠ ਜੱਜ ਗੰਭੀਰ ਅਪਰਧਾਂ ’ਚ ਸ਼ਾਮਲ ਭਗੌੜੇ ਅਪਰਾਧੀ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦੇ ਸਕਦਾ ਹੈ।