Jammu & Kashmir Election 2024 : ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਭਲਕੇ ਰਾਜ ਭਵਨ ਤੋਂ ਸਮਾਂ ਮੰਗਣਗੇ ਫਾਰੂਕ ਅਬਦੁੱਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਲੈਫਟੀਨੈਂਟ ਗਵਰਨਰ (ਵਾਦੀ) ਆ ਰਹੇ ਹਨ

Farooq Abdullah

Jammu & Kashmir Election 2024 : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸਨਿਚਰਵਾਰ ਨੂੰ ਰਾਜ ਭਵਨ ਤੋਂ ਸਮਾਂ ਮੰਗੇਗੀ।

ਉਨ੍ਹਾਂ ਕਿਹਾ, ‘‘ਲੈਫਟੀਨੈਂਟ ਗਵਰਨਰ (ਵਾਦੀ) ਆ ਰਹੇ ਹਨ। ਅਸੀਂ ਕੱਲ੍ਹ ਸਮਾਂ ਮੰਗਾਂਗੇ ਅਤੇ ਸਮਰਥਨ ਪੱਤਰ ਸੌਂਪਾਂਗੇ ਅਤੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਦੀ ਤਰੀਕ ਮੰਗਾਂਗੇ।’’

ਉਨ੍ਹਾਂ ਉਮੀਦ ਪ੍ਰਗਟਾਈ, ‘‘ਨੈਸ਼ਨਲ ਕਾਨਫਰੰਸ-ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਗਠਜੋੜ ਨੂੰ ਸਮਾਂ ਮਿਲੇਗਾ ਤਾਂ ਜੋ ਅਸੀਂ ਅਪਣੇ ਦੋਸਤਾਂ ਨੂੰ ਸਮਾਰੋਹ ’ਚ ਸ਼ਾਮਲ ਹੋਣ ਲਈ ਸੂਚਿਤ ਕਰ ਸਕੀਏ।’’

ਆਮ ਆਦਮੀ ਪਾਰਟੀ (ਆਪ) ਦੇ ਇਕਲੌਤੇ ਚੁਣੇ ਵਿਧਾਇਕ ਵਲੋਂ ਨੈਸ਼ਨਲ ਕਾਨਫਰੰਸ ਨੂੰ ਸਮਰਥਨ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਅਬਦੁੱਲਾ ਨੇ ਕਿਹਾ ਕਿ ਗਠਜੋੜ ਨੂੰ ਜੰਮੂ ਦੇ ਲੋਕਾਂ ਦਾ ਦਿਲ ਜਿੱਤਣ ਅਤੇ ਉੱਥੇ ਫੈਲੇ ਪ੍ਰਚਾਰ ਨਾਲ ਨਜਿੱਠਣ ਦੀ ਲੋੜ ਹੈ।