ਦੇਸ਼ ਵਿਚ 5 ਲੱਖ ਤੋਂ ਹੇਠਾਂ ਪਹੁੰਚੇ ਕੋਰੋਨਾ ਦੇ ਐਕਟਿਵ ਮਾਮਲੇ, 24 ਘੰਟਿਆਂ 'ਚ ਆਏ 44281 ਨਵੇਂ ਮਰੀਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 86 ਲੱਖ 36 ਹਜ਼ਾਰ 12 ਤੱਕ ਪਹੁੰਚੀ

Coronavirus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦਾ ਅੰਕੜਾ 86 ਲੱਖ 36 ਹਜ਼ਾਰ 12 ਤੱਕ ਪਹੁੰਚ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 44281 ਮਾਮਲੇ ਦਰਜ ਕੀਤੇ ਗਏ, ਇਸ ਦੌਰਾਨ 512 ਮਰੀਜ਼ਾਂ ਦੀ ਮੌਤ ਹੋਈ ਹੈ।

ਰਾਹਤ ਦੀ ਖ਼ਬਰ ਇਹ ਹੈ ਕਿ ਕਰੀਬ 4 ਮਹੀਨਿਆਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 5 ਲੱਖ ਤੋਂ ਘੱਟ ਹੋ ਗਈ ਹੈ। ਹੁਣ ਦੇਸ਼ ਵਿਚ 4 ਲੱਖ 94 ਹਜ਼ਾਰ 657 ਕੋਰੋਨਾ ਮਰੀਜ਼ ਹਨ।

ਕੋਰੋਨਾ ਵਾਇਰਸ ਨਾਲ ਪੀੜਤ 80 ਲੱਖ 13 ਹਜ਼ਾਰ 784 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ 1 ਲੱਖ 27 ਹਜ਼ਾਰ 571 ਲੋਕਾਂ ਦੀ ਮੌਤ ਹੋ ਚੁੱਕੀ ਹੈ।