ਹਰ ਭਾਰਤੀ ਤਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਰਣਨੀਤੀ ਬਣਾਏ ਸਰਕਾਰ: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਭਾਰਤੀ ਤਕ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਰਣਨੀਤੀ ਬਣਾਏ ਸਰਕਾਰ: ਰਾਹੁਲ ਗਾਂਧੀ

image

ਨਵੀਂ ਦਿੱਲੀ, 11 ਨਵੰਬਰ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਨੂੰ ਘੱਟ ਕਰਨ ਵਾਲੇ ਟੀਕੇ ਫਾਇਜ਼ਰ ਨੂੰ ਲੈ ਕੇ ਕਿਹਾ ਕਿ ਹਰ ਭਾਰਤੀ ਨੂੰ ਇਹ ਟੀਕਾ ਉਪਲੱਬਧ ਕਰਵਾਇਆ ਜਾਣਾ ਚਾਹੀਦਾ। ਰਾਹੁਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਉਸ ਰਣਨੀਤੀ ਬਾਰੇ ਦੱਸਣਾ ਚਾਹੀਦਾ ਜਿਸ ਨਾਲ ਕਿ ਉਹ ਹਰ ਭਾਰਤੀ ਤਕ ਇਹ ਟੀਕਾ ਪਹੁੰਚਾਏਗੀ।

image


ਰਾਹੁਲ ਨੇ ਬੁਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਜਦੋਂ ਕਿ ਫਾਇਜ਼ਰ ਨੇ ਕਾਰਗਰ ਵੈਕਸੀਨ ਦਾ ਨਿਰਮਾਣ ਕਰ ਲਿਆ ਹੈ, ਅਜਿਹੇ 'ਚ ਹਰ ਭਾਰਤੀ ਨੂੰ ਇਸ ਨੂੰ ਉਪਲੱਬਧ ਕਰਵਾਉਣ ਲਈ ਲਾਜਿਸਟਿਕਸ 'ਤੇ ਕੰਮ ਕਰਨ ਦੀ ਲੋੜ ਹੈ।  ਰਾਹੁਲ ਨੇ ਲਿਖਿਆ ਕਿ ਭਾਰਤ ਸਰਕਾਰ ਨੂੰ ਵੈਕਸੀਨ ਦਿਤੇ ਜਾਣ ਦੀ ਰਣਨੀਤੀ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਇਹ ਕਿਵੇਂ ਹਰ ਭਾਰਤੀ ਕੋਲ ਪਹੁੰਚ ਸਕਦੀ ਹੈ। ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਫਾਇਜ਼ਰ ਦੇ ਟੀਕੇ ਨੂੰ -70 ਡਿਗਰੀ 'ਤੇ ਰੱਖਣਾ ਹੋਵੇਗਾ, ਜੋ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਇਕ ਚੁਣੌਤੀ ਹੈ, ਜਿਥੇ ਸਾਨੂੰ ਕੋਲਡ ਚੇਨ ਬਣਾਏ ਰੱਖਣ 'ਚ ਕਠਿਨਾਈਆਂ ਹੋਣਗੀਆਂ, ਖ਼ਾਸ ਕਰ ਕੇ ਪੇਂਡੂ ਮਿਸ਼ਨਾਂ 'ਤੇ। ਗੁਲੇਰੀਆ ਨੇ ਕਿਹਾ ਕਿ ਜੋ ਵੀ ਹੋਵੇ ਜਿਨ੍ਹਾਂ ਵੀ ਵੈਕਸੀਨ ਦਾ ਟ੍ਰਾਇਲ ਤੀਜੇ ਗੇੜ 'ਚ ਹੈ, ਉਨ੍ਹਾਂ ਲਈ ਇਹ ਉਤਸ਼ਾਹਜਨਕ ਗੱਲ ਹੈ।


ਦਸਣਯੋਗ ਹੈ ਕਿ ਫਾਇਜ਼ਰ ਵੈਕਸੀਨ ਤੀਜੇ ਗੇੜ 'ਚ 90 ਫ਼ੀਸਦੀ ਤੋਂ ਵੱਧ ਕਾਰਗਰ ਸਾਬਤ ਹੋਈ ਹੈ। ਬੀਤੇ ਸੋਮਵਾਰ ਨੂੰ ਇਸ ਬਾਰੇ ਕੰਪਨੀਆਂ ਨੇ ਐਲਾਨ ਕੀਤਾ।
ਉਨ੍ਹਾਂ ਦਸਿਆ ਕਿ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਪਹਿਲੀ ਵਾਰ ਡੋਜ ਦਿਤੇ ਜਾਣ ਦੇ 28 ਦਿਨਾਂ ਬਾਅਦ ਅਤੇ ਦੂਜੀ ਵਾਰ 2 ਖੁਰਾਕ ਦਿਤੇ ਜਾਣ ਦੇ 7 ਦਿਨਾਂ ਬਾਅਦ ਮਰੀਜ਼ 'ਚ ਵੱਡਾ ਸੁਧਾਰ ਵੇਖਿਆ ਗਿਆ ਹੈ। ਫਾਈਜ਼ਰ ਦੇ ਪ੍ਰਧਾਨ ਅਤੇ ਸੀ.ਈ.ਓ. ਅਲਬਰਟ ਬੋਰਲਾ ਨੇ ਅਪਣੇ ਇਕ ਬਿਆਨ 'ਚ ਕਿਹਾ ਹੈ ਕਿ ਸਾਡੇ ਤੀਜੇ ਗੇੜ ਦੇ ਟ੍ਰਾਇਲ ਦੇ ਪਹਿਲੇ ਸੈੱਟ 'ਚ ਸਾਨੂੰ ਕੁਝ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਕੋਰੋਨਾ ਵਾਇਰਸ ਨੂੰ ਰੋਕਣ 'ਚ ਵੱਧ ਪ੍ਰਭਾਵੀ ਹੈ।  (ਏਜੰਸੀ)