ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਤਕ ਦੇ ਸਿਲੇਬਸ 'ਚ ਕੀਤੀ ਕਟੌਤੀ
ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਸੀ।
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੌਂਵੀ ਤੋਂ ਬਾਰਵੀਂ ਜਮਾਤ ਤਕ ਦਾ 30 ਫੀਸਦ ਸਿਲੇਬਸ ਘੱਟ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਕੋਵਿਡ 19 ਕਾਰਨ ਇਸ ਸਾਲ ਸਕੂਲ ਬੰਦ ਰਹਿਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਸਕੂਲ ਮਾਰਚ ਤੋਂ ਹੀ ਬੰਦ ਹੈ ਜਿਸ ਕਰਕੇ ਬੋਰਡ ਵਲੋਂ 30 ਫੀਸਦ ਸਿਲੇਬਸ ਘੱਟ ਕੀਤਾ ਗਿਆ ਹੈ।
ਬੋਰਡ ਵੱਲੋਂ ਪੰਜਾਬੀ ਤੇ ਇਤਿਹਾਸ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਹੈ। ਹਾਲਾਂਕਿ ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਸੀ।
ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਅਤੇ ਕਟੌਤੀ ਕੀਤੀ। ਹਿੱਸਾ ਬੋਰਡ ਦੀ ਵੈੱਬ-ਸਾਈਟ ਉੱਤੇ ਪਾ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮਾਂ ਵਿੱਚ ਕਟੌਤੀ ਤੇ ਨਾਲੋ ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਕਿਉਂਕਿ ਰਿਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿੱਚ ਮੁਲਾਂਕਣ ਦੀ ਬਣਤਰ ਵੀ ਰਿਵਾਇਤੀ ਨਹੀਂ ਰੱਖੀ ਜਾ ਸਕਦੀ|