ਵਿਜੈ ਇੰਦਰ ਸਿੰਗਲਾ ਨੇ ਕੋਰਟ ਕੰਪਲੈਕਸ ’ਚ ਸੋਲਰ ਪਲਾਂਟ ਸਮੇਤ ਕਾਰੀਡੋਰ ਦੇ ਕੰਮ ਦੀ ਕਰਵਾਈ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਵੀ ਦਿੱਤੀ ਵਧਾਈ

court complex

ਸੰਗਰੂਰ : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅਦਾਲਤੀ ਕੰਪਲੈਕਸ ਸੰਗਰੂਰ ’ਚ 15 ਕਿੱਲੋਵਾਟ ਦੇ ਸੂਰਜੀ ਊਰਜਾ ’ਤੇ ਆਧਾਰਤ ਬਿਜਲੀ ਉਤਪਾਦਨ ਪਲਾਂਟ ਅਤੇ ਨਵੇਂ ਬਣਨ ਵਾਲੇ ਕਾਰੀਡੋਰ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਗਗਨਦੀਪ ਸਿੰਘ ਸਿਬਿਆ, ਵਾਇਸ ਪ੍ਰਧਾਨ ਸੌਰਵ ਗਰਗ, ਸੈਕਟਰੀ ਬਲਜੀਤ ਸਿੰਘ ਕਰਵਲ,ਜੁਆਇੰਟ ਸੈਕਟਰੀ ਤਰਸੇਮ ਜਿੰਦਲ ਅਤੇ ਖਜਾਨਚੀ ਦਵਿੰਦਰ ਸਿੰਘ ਤੂਰ ਨਾਲ ਬਾਰ ਰੂਮ ’ਚ ਮੁਲਾਕਾਤ ਕਰ ਉਨਾਂ ਨੂੰ ਵਧਾਈ ਦਿੱਤੀ।