ਮੈਂ ਤੇਜ਼ਾਬ (ਯੋਗੀ) ਨੂੰ ਅੰਮ੍ਰਿਤ ਨਹੀਂ ਬੋਲ ਸਕਦਾ-ਰਾਮ ਇਕਬਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਪੀ ਦੇ ਭਾਜਪਾ ਆਗੂ ਨੇ ਘੇਰਿਆ ਅਪਣਾ ਹੀ ਮੁੱਖ ਮੰਤਰੀ 

Yogi Adityanath

 

ਲਖਨਊ : ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ’ਤੇ ਕਥਿਤ ਰੂਪ ਨਾਲ ਇਤਰਾਜ਼ਯੋਗ ਟਿਪਣੀ ਕਰਦੇ ਹੋਏ ਕਿਹਾ ਕਿ ਯੋਗੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿਤਾ ਜਾਵੇ ਤਾਂ ਉਹ ਤੁਰਤ ਨਾਰਾਜ਼ ਹੋ ਕੇ ਸਾਧੂ ਬਣ ਜਾਣਗੇ।

 

 

ਭਾਜਪਾ ਆਗੂ ਨੇ ਬੁਧਵਾਰ ਨੂੰ ਬਲੀਆ ਜ਼ਿਲ੍ਹੇ ਦੇ ਨਗਰਾ ਖੇਤਰ ’ਚ ਇਕ ਪ੍ਰੋਗਰਾਮ ਵਿਚ ਕਿਹਾ, ‘‘ਮੈਂ ਤੇਜ਼ਾਬ ਨੂੰ ਅਮ੍ਰਿਤ ਨਹੀਂ ਬੋਲ ਸਕਦਾ। ਯੋਗੀ ਅਦਿਤਿਆਨਾਥ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿਤਾ ਜਾਵੇ ਤਾਂ ਉਹ ਤਤਕਾਲ ਨਾਰਾਜ਼ ਹੋ ਕੇ ਸਾਧੂ ਬਣ ਜਾਣਗੇ।’’

 

ਉਨ੍ਹਾਂ ਉਤਰ ਪ੍ਰਦੇਸ਼ ’ਚ ਸ਼ਰਾਬ ਵੇਚੇ ਜਾਣ ਵਲ ਇਸ਼ਾਰਾ ਕਰਦੇ ਹੋਏ ਯੋਗੀ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਥੇ ਇਕ ਸਾਧੂ ਰਾਜ ’ਚ ਸ਼ਰਾਬ ਵੇਚੀ ਜਾ ਰਹੀ ਹੈ। ਸਿੰਘ ਨੇ ਕਿਸਾਨਾਂ ਦੀ ਹਾਲਾਤ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਵੱਧ ਰਹੀ ਮਹਿੰਗਾਈ ਕਾਰਨ ਖੇਤੀ ’ਚ ਲਾਗਤ ਬਹੁਤ ਵੱਧ ਗਈ ਹੈ।