ਜੌਨਪੁਰ ‘ਚ ਵਾਪਰਿਆ ਵੱਡਾ ਹਾਦਸਾ, ਮਾਲ ਗੱਡੀ ਦੇ 21 ਡੱਬੇ ਪਲਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ

File photo

 

ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ 'ਚ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਉਦਪੁਰ ਘਾਟਮਪੁਰ ਨੇੜੇ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਮਾਲ ਗੱਡੀ ਦੀਆਂ 21 ਬੋਗੀਆਂ ਪਲਟ ਗਈਆਂ। ਇਸ ਕਾਰਨ ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ ਹੋ ਗਿਆ ਹੈ। ਰੂਟ ਦੀਆਂ ਗੱਡੀਆਂ ਵੱਖ-ਵੱਖ ਥਾਵਾਂ 'ਤੇ ਖੜ੍ਹੀਆਂ ਕੀਤੀਆਂ ਗਈਆਂ ਹਨ।

 

 

ਜਾਣਕਾਰੀ ਅਨੁਸਾਰ ਮਾਲ ਗੱਡੀ ਮੁਗਲਸਰਾਏ ਤੋਂ ਕੋਲਾ ਲੈਣ ਲਈ ਸਵੇਰੇ 06:58 ਵਜੇ ਸੁਲਤਾਨਪੁਰ ਤੋਂ ਰਵਾਨਾ ਹੋਈ ਸੀ। ਮਾਲ ਗੱਡੀ ਦੀਆਂ 59  ਡੱਬੇ ਸਨ। ਮਾਲ ਗੱਡੀ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਕਰਾਸਿੰਗ ਨੂੰ ਪਾਰ ਕਰਕੇ ਸਵੇਰੇ 07:58 'ਤੇ ਉਦੈਪੁਰ ਘਾਟਮਪੁਰ ਨੇੜੇ ਪਹੁੰਚੀ ਸੀ ਕਿ ਅਚਾਨਕ ਵਿਚਕਾਰੋਂ ਕੁਝ  ਡੱਬੇ ਟਰੈਕ ਤੋਂ ਉਤਰ ਗਏ।

 

ਰੇਲਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਗੇ ਤੋਂ 16 ਅਤੇ ਪਿੱਛੇ ਦੀਆਂ 21 ਨੂੰ ਛੱਡ ਕੇ ਬਾਕੀ 21 ਬੋਗੀਆਂ ਪਲਟ ਗਈਆਂ। ਹਾਲਾਂਕਿ ਡਰਾਈਵਰ ਏਕੇ ਚੌਹਾਨ ਅਤੇ ਗਾਰਡ ਸੰਜੇ ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਕਾਰਨ ਵਾਰਾਣਸੀ-ਸੁਲਤਾਨਪੁਰ ਰੇਲ ਮਾਰਗ ਬੰਦ ਹੋ ਗਿਆ ਹੈ। ਮਹਾਮਨਾ ਐਕਸਪ੍ਰੈਸ, ਸੁਲਤਾਨਪੁਰ ਜੌਨਪੁਰ ਵਾਰਾਣਸੀ ਪੈਸੇਂਜਰ ਵਿਚਕਾਰ ਖੜ੍ਹੀ ਹੈ। ਇਸ ਕਾਰਨ ਯਾਤਰੀ ਪ੍ਰੇਸ਼ਾਨ ਹਨ।

 

ਪੀਡਬਲਿਊਆਈ ਜੌਨਪੁਰ ਬ੍ਰਿਜੇਸ਼ ਯਾਦਵ ਨੇ ਦੱਸਿਆ ਕਿ ਇਹ ਘਟਨਾ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਬਕਸਾਨ ਮਾਲ ਗੱਡੀ ਦੇ ਕਿਸੇ ਡੱਬੇ ਦਾ ਪਹੀਆ ਜਾਮ ਹੋਣ ਕਾਰਨ ਵਾਪਰੀ। ਜਿਵੇਂ ਹੀ ਮਾਲ ਗੱਡੀ ਸ਼੍ਰੀ ਕ੍ਰਿਸ਼ਨਾ ਨਗਰ ਸਟੇਸ਼ਨ ਦੇ ਸਾਹਮਣੇ ਬਾਹਰ ਵੱਲ ਵਧੀ ਤਾਂ ਅਚਾਨਕ ਇਸ ਦਾ ਡੱਬਾ ਪਲਟ ਗਿਆ। ਘਟਨਾ ਕਾਰਨ ਵਾਰਾਣਸੀ-ਲਖਨਊ-ਬਾਯਾ ਜ਼ਫਰਾਬਾਦ ਰੇਲਵੇ ਲਾਈਨ 'ਤੇ ਟਰੇਨਾਂ ਦਾ ਸੰਚਾਲਨ ਠੱਪ ਹੋ ਗਿਆ ਹੈ।