Cylinder Blast: ਚਾਹ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ, ਢਹੀਆਂ ਕੰਧਾਂ, 2 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Cylinder Blast in haryana: 15 ਦਿਨ ਪਹਿਲਾਂ ਕਿਰਾਏ 'ਤੇ ਲਏ ਕਮਰੇ

Cylinder Blast in haryana News in punjabi

Cylinder Blast in haryana News in punjabi : ਹਰਿਆਣਾ ਦੇ ਅੰਬਾਲਾ ਕੈਂਟ 'ਚ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਦੀ ਪੀਜੀਆਈ ਚੰਡੀਗੜ੍ਹ ਲਿਜਾਂਦੇ ਸਮੇਂ ਮੌਤ ਹੋ ਗਈ। ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Darbar Sahib : ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੌਕਿਕ ਦ੍ਰਿਸ਼

ਟਾਂਗਰੀ ਡੈਮ ਨੇੜੇ ਨਿਊ ਸ਼ਕਤੀ ਨਗਰ 'ਚ ਇਕ ਘਰ 'ਚ ਚਾਹ ਬਣਾਉਣ ਦੌਰਾਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਯੂਪੀ ਦੇ ਪਿੰਡ ਖਤੌਲੀ (ਜ਼ਿਲ੍ਹਾ ਮੁਜ਼ੱਫਰਨਗਰ) ਦੇ ਰਹਿਣ ਵਾਲੇ ਫਜ਼ਲ (47) ਅਤੇ ਦਿਲਸ਼ਾਦ ਵਜੋਂ ਹੋਈ ਹੈ। ਫਜ਼ਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਿਲਸ਼ਾਦ ਦੀ ਚੰਡੀਗੜ੍ਹ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ।

ਇਹ ਵੀ ਪੜ੍ਹੋ: Amritsar Breaking News: ਅੰਮ੍ਰਿਤਸਰ 'ਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ

ਜਾਣਕਾਰੀ ਮੁਤਾਬਕ ਦਿਲਸ਼ਾਦ ਨੇ ਟਾਂਗਰੀ ਡੈਮ ਨੇੜੇ ਨਿਊ ਸ਼ਕਤੀ ਨਗਰ 'ਚ 15 ਦਿਨ ਪਹਿਲਾਂ ਹੀ 2 ਕਮਰੇ ਕਿਰਾਏ 'ਤੇ ਲਏ ਸਨ। ਉਨ੍ਹਾਂ ਵਿੱਚ ਸੱਤ ਲੋਕ ਰਹਿੰਦੇ ਸਨ। ਇਹ ਸਾਰੇ ਅੰਬਾਲਾ ਕੈਂਟ ਵਿੱਚ ਹੀ ਸਕਰੈਪ ਦਾ ਕੰਮ ਕਰਦੇ ਸਨ। ਸ਼ੁੱਕਰਵਾਰ ਦੇਰ ਸ਼ਾਮ ਅਚਾਨਕ ਗੈਸ ਸਿਲੰਡਰ ਦੇ ਧਮਾਕੇ ਕਾਰਨ ਘਰ ਦੀ ਕੰਧ ਢਹਿ ਗਈ।

ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਗੁਆਂਢੀਆਂ ਨੇ ਦੇਖਿਆ ਤਾਂ ਹਫੜਾ-ਦਫੜੀ ਮੱਚ ਗਈ। ਘਰੋਂ ਧੂੰਆਂ ਨਿਕਲ ਰਿਹਾ ਸੀ। ਮਲਬੇ ਹੇਠ ਦੱਬੇ ਲੋਕਾਂ ਵਿੱਚ ਰੌਲਾ ਪੈ ਗਿਆ। , ਹਾਦਸੇ ਤੋਂ ਬਾਅਦ ਫਜ਼ਲ ਦੀ ਲਾਸ਼ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਜ਼ਖਮੀ ਦਿਲਸ਼ਾਦ, ਸਲਮਾਨ, ਸ਼ਾਹਨੇਫਰ, ਆਫਤਾਬ, ਅਸ਼ਰਫ ਅਤੇ ਰਿਆਨ (16) ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਜਾਇਆ ਗਿਆ। ਇੱਥੋਂ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦਿਲਸ਼ਾਦ ਅਤੇ ਸਲਮਾਨ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।