Earthquake Today: ਲੋਕਾਂ ਨੇ ਮੁੜ ਮਹਿਸੂਸ ਕੀਤੇ ਭੁਚਾਲ ਦੇ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਭੂਚਾਲ ਦੇ ਝਟਕੇ ਉੱਤਰੀ ਦਿੱਲੀ ਵਿਚ ਸ਼ਨੀਵਾਰ ਦੁਪਹਿਰ 3.36 ਵਜੇ ਮਹਿਸੂਸ ਕੀਤੇ ਗਏ

Earthquake tremors today in Delhi NCR

Delhi NCR Earthquake News in Punjabi Today:  ਦਿੱਲੀ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਦੇ ਝਟਕੇ ਉੱਤਰੀ ਦਿੱਲੀ ਵਿਚ ਸ਼ਨੀਵਾਰ ਦੁਪਹਿਰ 3.36 ਵਜੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.6 ਮਾਪੀ ਗਈ ਹੈ।

ਭੂਚਾਲ ਦੇ ਝਟਕਿਆਂ ਤੋਂ ਬਾਅਦ ਦੀਵਾਲੀ ਦੀ ਤਿਆਰੀ ਕਰ ਰਹੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਰ ਕੋਈ ਆਪਣੇ ਘਰਾਂ ਤੋਂ ਬਾਹਰ ਆ ਗਿਆ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। 

ਦਈਏ ਕਿ ਇਸ ਤੋਂ ਪਹਿਲਾਂ 6 ਨਵੰਬਰ ਨੂੰ ਵੀ ਦਿੱਲੀ-ਐਨਸੀਆਰ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਨੇਪਾਲ ਵੀ ਭੂਚਾਲ ਦਾ ਕੇਂਦਰ ਸੀ। ਦਿੱਲੀ ਤੋਂ ਇਲਾਵਾ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ 'ਚ ਵੀ ਝਟਕਾ ਮਹਿਸੂਸ ਕੀਤਾ ਗਿਆ। 

(For more news apart from Delhi NCR Earthquake News in Punjabi Today, stay tuned to Rozana Spokesman)