Bihar Accident News: ਜਨਮ ਦਿਨ ਮਨਾ ਕੇ ਪਰਤ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ
Bihar Accident News: ਤਿੰਨ ਦੀ ਹਾਲਤ ਗੰਭੀਰ
Jamui Bihar Accident News: ਬਿਹਾਰ ਦੇ ਜਮੁਈ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਸੋਨੋ-ਖੈਰਾ ਮੁੱਖ ਮਾਰਗ 'ਤੇ ਨਰਿਆਣਾ ਪੁਲ ਨੇੜੇ ਵਾਪਰੇ ਹਾਦਸੇ ਵਿਚ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸਾ ਐਤਵਾਰ ਰਾਤ ਕਰੀਬ 11:30 ਵਜੇ ਵਾਪਰਿਆ। ਦੋਵੇਂ ਮ੍ਰਿਤਕ ਜ਼ਿਲ੍ਹੇ ਦੇ ਖਹਿਰਾ ਬਲਾਕ ਖੇਤਰ ਦੇ ਨਵਡੀਹਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਐਤਵਾਰ ਇਕ ਨੌਜਵਾਨ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆ ਰਿਹਾ ਸੀ।ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਸਾਰੇ ਨੌਜਵਾਨ ਭਾਂਦਰਾ ਪਿੰਡ ਦੇ ਰਹਿਣ ਵਾਲੇ ਆਪਣੇ ਦੋਸਤ ਅੰਸ਼ੂ ਨੂੰ ਛੱਡਣ ਲਈ ਦੋ ਬਾਈਕਾਂ 'ਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਨਰੂਆਣਾ ਪੁਲ ਨੇੜੇ ਤੋਂ ਲੰਘ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਇੱਕ ਪਿਕਅੱਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਜਿਸ ਕਾਰਨ ਉਨ੍ਹਾਂ ਦੇ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਰੇਲਿੰਗ ਤੋੜ ਕੇ ਡੂੰਘੇ ਟੋਏ ਵਿੱਚ ਜਾ ਡਿੱਗੇ। ਇਸ ਘਟਨਾ ਕਾਰਨ ਰੌਣਕ ਅਤੇ ਗੌਰਵ ਦੀ ਮੌਕੇ 'ਤੇ ਹੀ ਮੌਤ ਹੋ ਗਈ।