ਦਿੱਗਜ ਅਦਾਕਾਰ ਦਿੱਲੀ ਗਣੇਸ਼ ਦਾ ਹਵਾਈ ਸੈਨਾ ਦੇ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
ਫਿਲਮਾਂ ਵੱਲ ਜਾਣ ਤੋਂ ਪਹਿਲਾਂ 1964 ਤੋਂ 1974 ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ
Legendary actor Delhi Ganesh was cremated with Air Force honors
ਉੱਘੇ ਫਿਲਮ ਅਦਾਕਾਰ ਤਿਰੂ ਦਿੱਲੀ ਗਣੇਸ਼ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਦਿੱਲੀ ਗਣੇਸ਼ ਨੂੰ ਆਈਏਐਫ ਦਾ ਝੰਡਾ ਪਹਿਨਣਾ ਕੇ ਸ਼ਰਧਾਂਜਲੀ ਦਿੱਤੀ।
ਦਿੱਲੀ ਗਣੇਸ਼ ਨੇ ਇੱਕ ਦਹਾਕੇ ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ ਸੀ। ਦਿੱਲੀ ਗਣੇਸ਼ ਨੇ ਫਿਲਮਾਂ ਵੱਲ ਜਾਣ ਤੋਂ ਪਹਿਲਾਂ 1964 ਤੋਂ 1974 ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ ਸੀ।
ਤਾਮਿਲ ਸਿਨੇਮਾ ਦੇ ਲਗਭਗ ਸਾਰੇ ਸਿਤਾਰਿਆਂ ਨਾਲ ਕੰਮ ਕਰਨ ਵਾਲੇ ਦਿੱਲੀ ਗਣੇਸ਼ ਦਾ ਸ਼ਨੀਵਾਰ (9 ਨਵੰਬਰ) ਰਾਤ ਨੂੰ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਮਹਾਦੇਵਨ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।