Delhi blast case : ਕਾਰ ਚਲਾਉਣ ਵਾਲੇ ਸ਼ੱਕੀ ਦੀ ਮਾਂ ਨੂੰ ਡੀ.ਐਨ.ਏ. ਟੈਸਟ ਲਈ ਪੁਲਵਾਮਾ ਬੁਲਾਇਆ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ ਸ਼ੱਕੀ
ਸ੍ਰੀਨਗਰ/ਜੇਬੀ ਸਿੰਘ : ਪੁਲਿਸ ਨੇ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ’ਚ ਵਰਤੀ ਗਈ ਕਾਰ ਨੂੰ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਮਾਂ ਨੂੰ ਮੰਗਲਵਾਰ ਨੂੰ ਡੀ.ਐਨ.ਏ. ਟੈਸਟ ਦੇ ਲਈ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਬੁਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਧਮਾਕੇ ਵਾਲੀ ਥਾਂ ਤੋਂ ਮਿਲੇ ਅੰਗਾਂ ਨਾਲ ਮਿਲਾਨ ਕਰਨ ਦੇ ਲਈ ਸ਼ੱਕੀ ਦੀ ਮਾਂ ਨੂੰ ਡੀ.ਐਨ.ਏ. ਦੇ ਸੈਂਪਲ ਲੈਣ ਲਈ ਬੁਲਾਇਆ ਹੈ।
ਉਨ੍ਹਾਂ ਦੱਸਿਆ ਕਿ ਡਾ. ਉਮਰ ਨਬੀ ਕਥਿਤ ਤੌਰ ’ਤੇ ਉਸ ਆਈ-20 ਨੂੰ ਚਲਾ ਰਿਹਾ ਸੀ, ਜਿਸ ਦੀ ਵਰਤੋਂ ਸੋਮਵਾਰ ਨੂੰ ਦਿੱਲੀ ’ਚ ਲਾਲ ਕਿਲਾ ਮੈਟਰੋ ਸਟੇਸ਼ਨ ਦੀ ਪਾਰਕਿੰਗ ਖੇਤਰ ਦੇ ਨੇੜੇ ਹੋਏ ਵਿਸਫ਼ੋਟ ’ਚ ਕੀਤਾ ਗਿਆ ਸੀ। ਇਸ ਧਮਾਕੇ ’ਚ 12 ਵਿਅਕਤੀ ਮਾਰੇ ਗਏ ਸਨ। ਉਹ ਪੁਲਵਾਮਾ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ।
ਸ਼ੱਕੀ ਦੇ ਦੋ ਭਰਾ ਆਪਣੀ ਮਾਂ ਦੇ ਨਾਲ ਹਸਪਤਾਲ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਵਿਸਫੋਟ ’ਚ ਇਸਤੇਮਾਲ ਕਾਰ ਦੀ ਖਰੀਦ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।