ਮੱਧ ਪ੍ਰਦੇਸ਼ ਚੋਣਾਂ 'ਚ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੀ ਹੈ ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬੀਐਸਪੀ) ਮੱਧ ਪ੍ਰਦੇਸ਼ ਇਕ ਵਾਰ ਫਿਰ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੀ ਹੈ। ਜੇਕਰ ਮੌਜੂਦਾ ਰੁਝਾਨ ਜਾਰੀ ਰਹੇ ਤਾਂ ਐਮਪੀ ....

BSP becomes king maker

ਨਵੀਂ ਦਿੱਲੀ (ਭਾਸ਼ਾ): ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬੀਐਸਪੀ) ਮੱਧ ਪ੍ਰਦੇਸ਼ ਇਕ ਵਾਰ ਫਿਰ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੀ ਹੈ। ਜੇਕਰ ਮੌਜੂਦਾ ਰੁਝਾਨ ਜਾਰੀ ਰਹੇ ਤਾਂ ਐਮਪੀ ਵਿਚ ਤ੍ਰਿਸ਼ੰਕੁ ਵਿਧਾਨਸਭਾ ਦੇ ਹਾਲਾਤ ਬਣਦੇ ਵਿੱਖ ਰਹੇ ਹਨ ਅਜਿਹੇ 'ਚ ਬੀਐਸਪੀ ਦੀ ਭੂਮਿਕਾ ਵੀ ਕਾਫ਼ੀ ਅਹਿਮ ਹੋ ਗਈ ਹੈ।

ਫਿਲਹਾਲ ਕਾਂਗਰਸ ਅਤੇ ਬੀਜੇਪੀ ਦੋਨੇ ਹੀ 110-110 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਐਮਪੀ ਵਿਚ ਬੀਐਸਪੀ ਚਾਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਤਿੰਨ ਸੀਟਾਂ 'ਤੇ ਅਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਮੱਧ ਪ੍ਰਦੇਸ਼ 'ਚ ਬੀਜੇਪੀ ਅਤੇ ਕਾਂਗਰਸ 'ਚ ਸਖਤ ਟੱਕਰ ਹੈ।ਫਿਲਹਾਲ ਰੁਝਾਨਾਂ 'ਚ ਕਿਸੇ ਵੀ ਦਲ ਨੂੰ ਪੂਰਣ ਬਹੁਮਤ ਮਿਲਦਾ ਨਹੀਂ ਵਿੱਖ ਰਿਹਾ ਹੈ ਅਜਿਹੇ 'ਚ ਸੱਤਾ ਦੀ ਚਾਬੀ ਬੀਐਸਪੀ ਅਤੇ ਅਜ਼ਾਦ ਉਮੀਦਵਾਰ ਦੇ ਕੋਲ ਵਿੱਖ ਰਹੀ ਹੈ।

ਜਦੋਂ ਕਿ ਬੀਐਸਪੀ ਨੇ ਹੁਣੇ ਅਪਣੇ ਪੱਤੇ ਨਹੀਂ ਖੋਲ੍ਹੇ ਹਨ। ਸੂਤਰਾਂ ਮੁਤਾਬਕ ਐਮਪੀ ਵਿਚ ਸ਼ਿਵਰਾਜ ਸਿੰਘ ਚੁਹਾਨ ਨੇ ਖੁੱਦ ਨੂੰ  ਬੀਐਸਪੀ ਤੋਂ ਸਮਰਥਨ ਲਈ ਸੰਪਰਕ ਸਾਧਿਆ ਹੈ।ਖਬਰਾਂ ਦੇ ਅਨੁਸਾਰ ਕਾਂਗਰਸ ਨੇ ਬੀਐਸਪੀ  ਦੇ ਅਪਣੇ ਦੂਤ ਭੇਜੇ ਹਨ। ਦੋਨਾਂ ਹੀ ਦਲ ਬੀਐਸਪੀ ਨੂੰ ਅਪਣੀ-ਅਪਣੀ ਸਾਇਡ ਕਰਨ 'ਚ ਜੁਟੇ ਹੋਏ।