ਜੰਮੂ-ਕਸ਼ਮੀਰ 'ਚ ਅਤਿਵਾਦੀ ਹਮਲੇ ਦੌਰਾਨ 4 ਪੁਲਿਸਕਰਮੀ ਸ਼ਹੀਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਤਿਵਾਦੀਆਂ ਨੇ ਘੱਟ ਗਿਣਤੀ ਪੁਲਿਸ ਚੌਂਕੀ 'ਤੇ ਹਮਲਾ ਕਰ ਦਿਤਾ। ਇਸ ਹਮਲੇ ਵਿਚ ਜੰਮੂ-ਕਸ਼ਮੀਰ  ਪੁਲਿਸ ਦੇ 3 ਜਵਾਨ ਸ਼ਹੀਦ ..

Militants Attacked

ਜੰਮੂ-ਕਸ਼ਮੀਰ (ਭਾਸ਼ਾ): ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਤਿਵਾਦੀਆਂ ਨੇ ਘੱਟ ਗਿਣਤੀ ਪੁਲਿਸ ਚੌਂਕੀ 'ਤੇ ਹਮਲਾ ਕਰ ਦਿਤਾ। ਇਸ ਹਮਲੇ ਵਿਚ ਜੰਮੂ-ਕਸ਼ਮੀਰ  ਪੁਲਿਸ ਦੇ 3 ਜਵਾਨ ਸ਼ਹੀਦ ਮੌਕੇ ਉੱਤੇ ਹੀ ਸ਼ਹੀਦ ਹੋ ਗਏ। ਉਥੇ ਹੀ ਇਕ ਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਇਲਾਜ ਦੇ ਦੌਰਾਨ ਦਮ ਤੋੜ ਦਿਤਾ।  ਸੂਤਰਾਂ ਦੀ ਮੰਨਿਏ ਤਾਂ ਅਤਿਵਾਦੀ ਸੁਰੱਖਿਆਬਲਾਂ ਤੋਂ ਚਾਰ ਹਥਿਆਰ ਵੀ ਖੌਹ ਕੇ ਲੈ ਗਏ ਹਨ। 

ਪੁਲਿਸ ਸੂਤਰਾਂ ਮੁਤਾਬਕ ਸ਼ੋਪੀਆਂ ਦੇ ਜੈਨਪੋਰਾ ਇਲਾਕੇ ਵਿਚ ਮੰਗਵਾਰ ਦੁਪਹਿਰ ਅਤਿਵਾਦੀਆਂ ਨੇ ਅਚਾਨਕ ਘੱਟ ਗਿਣਤੀ ਪੁਲਿਸ ਚੌਕੀ 'ਤੇ ਹਮਲਾ ਕਰ ਦਿਤਾ ਸੀ।  ਜਦੋਂ ਤੱਕ ਪੁਲਸਕਰਮੀਆਂ ਨੂੰ ਸੰਭਲਣ ਦਾ ਮੌਕਾ ਮਿਲਦਾ ਉਦੋਂ ਤੱਕ ਉਨ੍ਹਾਂ ਨੂੰ ਗੋਲੀ ਲੱਗ ਚੁੱਕੀ ਸੀ। ਲਾਸ਼ਾਂ ਦੀ ਪਹਿਚਾਣ ਕਾਂਸਟੇਬਲ ਮੇਰਾਜੁੱਦੀਨ, ਕਾਂਸਟੇਬਲ ਹਮੀਦੁੱਲਾ ਅਤੇ ਕਾਂਸਟੇਬਲ ਅਨੀਸ ਅਹਿਮਦ ਦੇ ਰੂਪ ਵਿਚ ਕੀਤੀ ਗਈ ਹੈ।

ਉਥੇ ਹੀ ਕਾਂਸਟੇਬਲ ਅਬਦੁਲ ਮਜ਼ੀਦ ਦੀ ਮੌਤ ਇਲਾਜ ਦੇ ਦੌਰਾਨ ਹੋ ਗਈ ਸੀ। ਦੱਸ ਦਈਏ ਕਿ ਸੁਰੱਖਿਆਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿਤਾ ਹੈ। ਉਥੇ ਹੀ ਇਸ ਹਮਲੇ ਵਿਚ ਇਕ ਪੁਲਿਸ ਦਾ ਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੈ ਜਿਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।   

ਐਸਐਸਪੀ ਸ਼ੋਪੀਆਂ ਨੇ ਦੱਸਿਆ ਕਿ ਚੌਥੇ ਪੁਲਿਸਕਰਮੀ ਨੂੰ ਇਕ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਗਈ ਸੀ ਪਰ ਇਲਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਸ ਅਤਿਵਾਦੀ ਹਮਲੇ 'ਚ  ਹਮਲੇ ਵਿਚ ਜੰਮੂ ਕਸ਼ਮੀਰ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ।