ਕੱਲ੍ਹ ਨੂੰ ਜੇ ਆਨ ਡਿਊਟੀ ਫ਼ੌਜੀ ਆ ਗਏ ਤਾਂ ਮੋਦੀ ਨੂੰ ਰਾਹ ਨ੍ਹੀਂ ਲੱਭਣਾ'' : ਕਿਸਾਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਇਕੱਠ ਨੂੰ ਦੇਖ ਕੇ ਸਾਡੇ ਪ੍ਰਧਾਨ ਮੰਤਰੀ ਇਕ ਦਿਨ ਜਰੂਰ ਝੁਕਣਗੇ

Farmer

ਨਵੀਂ ਦਿੱਲੀ - ਕਿਸਾਨਾਂ ਦਾ ਧਰਨਾ ਦਿੱਲੀ ਬਾਰਡਰ 'ਤੇ ਅੱਜ 16ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ ਤੇ ਇਸ ਧਰਨੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਕ ਨੇ ਸ਼ਮੂਲੀਅਤ ਕੀਤੀ ਹੈ। ਹਰ ਇਕ ਵਰਗ ਦਾ ਵਿਅਕਤੀ ਇਸ ਧਰਨੇ ਦਾ ਸਮਰਥਨ ਕਰ ਰਿਹਾ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਨਾਲ ਧਰਨੇ 'ਚ ਪਹੁੰਚੇ ਬਜੁਰਗ ਬਾਬਿਆਂ ਨੇ ਖਾਸ ਗੱਲਬਾਤ ਕੀਤੀ ਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਜਦੋਂ ਮੋਦੀ 99% ਮੰਨ ਗਿਆ ਹੈ ਤਾਂ 1 ਪ੍ਰਤੀਸ਼ਤ ਰਹਿ ਗਿਆ ਉਹ ਵੀ ਮੰਨ ਜਾਵੇਗਾ ਤੇ ਉਸ ਨੂੰ ਮੰਨਣਾ ਹੀ ਪਵੇਗਾ ਕਿਉਂਕਿ ਇੱਥੇ ਵਕੀਲ, ਸਾਬਕਾ ਫੌਜੀ ਬੱਚੇ ਬਜੁਰਗ ਸਭ ਆ ਗਏ ਤੇ ਜੇ ਆਨ ਡਿਊਟੀ ਫੌਜੀ ਵੀ ਧਰਨੇ ਵਿਚ ਆ ਗਏ ਤਾਂ ਮੋਦੀ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ।

ਬਾਬੇ ਨੇ ਕਿਹਾ ਕਿ ਉਸ ਦਾ ਇਕ ਹੀ ਪੁੱਤ ਹੈ ਤੇ ਉਸ ਨੇ ਮੈਨੂੰ ਧੱਕੇ ਨਾਲ ਧਰਨੇ 'ਚ ਭੇਜਿਆ ਕਿਉਂਕਿ ਉਹ ਪਹਿਲਾਂ ਫੌਜ ਦੀ ਡਿਊਟੀ ਕਰ ਚੁੱਕਾ ਹੈ ਤੇ ਉਸ ਦੇ ਪੁੱਤ ਨੇ ਕਿਹਾ ਕਿ ਜਦੋਂ ਮੈਂ ਬਾਰਡਰ 'ਤੇ ਖੜ੍ਹ ਕੇ ਫੈਜ ਦੀ ਡਿਊਟੀ ਕਰ ਸਕਦਾ ਹਾਂ ਤਾਂ ਫਿਰ ਹੁਣ ਕਿਉਂ ਨਹੀਂ। ਬਾਬੇ ਨੇ ਕਿਹਾ ਕਿ ਜੇ ਅਸੀਂ ਹੋਰ ਕੁੱਝ ਨਹੀਂ ਕਰ ਸਕਦੇ ਤਾਂ ਧਰਨੇ ਵਿਚ ਹਾਜ਼ਰੀ ਭਰ ਕੇ ਗਿਣਤੀ ਨੂੰ ਤਾਂ ਵਧਾ ਹੀ ਸਕਦੇ ਹਾਂ।

ਬਜ਼ੁਰਗ ਬਾਬਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੋਈ ਵੀ ਔਕੜ ਨਹੀਂ ਆ ਰਹੀ ਕਿਉਂਕਿ ਇੱਥੇ ਉਹਨਾਂ ਦੀ ਖੂਬ ਸੇਵਾ ਹੋ ਰਹੀ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਤੇ ਉਹਨਾਂ ਨੂੰ ਸਰਕਾਰ ਦੀ ਕਿਸੇ ਵੀ ਸਹੂਲਤ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਦੇ ਸੇਵਾਦਾਰਾਂ ਦੇ ਹੌਂਸਲੇ ਵੀ ਬੁਲੰਦ ਹਨ ਉਹ ਸੇਵਾ ਕਰਦੇ ਨਹੀਂ ਥੱਕਦੇ ਤੇ ਜਿੰਨਾ ਸਮਾਂ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਉਹ ਵਾਪਸ ਨਹੀਂ ਜਾਣਗੇ। 

ਉੱਥੇ ਹੀ ਇਕ ਬੀਬੀ ਬਲਵਿੰਦਰ ਕੌਰ ਢਾਡੀ ਜੱਥਾ ਭਾਈ ਨੱਥਾ ਭਾਈ ਅਬਦੁੱਲਾ ਦੇ ਜੱਥੇ ਦੀ ਮੀਤ ਪ੍ਰਧਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਨੇ ਏਕਤਾ ਲਿਆ ਦਿੱਤੀ ਹੈ ਤੇ ਮੋਦੀ ਵੀ ਇਸ ਏਕਤਾ ਨੂੰ ਦੇਖ ਕੇ ਇਸ ਇਕੱਠ ਨੂੰ ਦੇਖ ਕੇ ਸਾਡੇ ਪ੍ਰਧਾਨ ਮੰਤਰੀ ਇਕ ਦਿਨ ਜਰੂਰ ਝੁਕਣਗੇ। ਇਸ ਦੇ ਨਾਲ ਇਸੇ ਜੱਥੇ ਦੇ ਮੀਤ ਪ੍ਰਧਾਨ ਲਸ਼ਕਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕਿਸਾਨ ਵੀਰ ਪੂਰੀ ਸ਼ਾਂਤੀ ਨਾਲ ਤੇ ਪਿਆਰ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ

ਪਰ ਫਿਰ ਵੀ ਸਰਕਾਰ ਦੀਆਂ ਚਾਲਾਂ ਅਜਿਹੀਆਂ ਕੋਝੀਆਂ ਹੁੰਦੀਆਂ ਹਨ ਕਿ ਕੋਈ ਨਾ ਕੋਈ ਇਹੋ ਜਿਹੀ ਸ਼ਰਾਰਤ ਕਰਵਾ ਹੀ ਦਿਦੀ ਹੈ ਜਿਸ ਨਾਲ ਉਹ ਮਾਹੌਲ ਖਰਾਬ ਕਰ ਸਕੇ ਪਰ ਸਾਡੇ ਕਿਸਾਨ ਵੀਰਾਂ ਵੱਲੋਂ ਹਰ ਇਕ ਮਿੰਟ ਧਰਨੇ 'ਤੇ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਘਟਨਾ ਕਰ ਕੇ ਕਿਸਾਨ ਦਾ ਨਾਮ ਖਰਾਬ ਨਾ ਹੋਵੇ। ਉੱਥੇ ਹੀ ਹਰਿਆਣਾ ਦੇ ਇਕ ਕਿਸਾਨ ਦਾ ਕਹਿਣਾ ਹੈ ਕਿ ਮੋਦੀ ਜਿੰਨੀ ਜਲਦੀ ਹੋ ਸਕੇ ਕਾਨੂੰਨ ਵਾਪਸ ਲੈ ਲਵੇ ਤੇ ਆਪਣੇ ਦੇਸ਼ ਨਾਲ ਗੱਦਾਰੀ ਨਾ ਕਰੇ।