ਕਿਸਾਨਾਂ ਦੀ ਵਾਪਸੀ 'ਤੇ ਅਰਵਿੰਦ ਕੇਜਰੀਵਾਲ ਨੇ ਜਤਾਈ ਖੁਸ਼ੀ, 'ਕਿਸਾਨਾਂ ਦੇ ਏਕੇ ਦੀ ਹੋਈ ਜਿੱਤ'
ਆਪਸੀ ਭਾਈਚਾਰਾ ਅਤੇ ਏਕਤਾ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ।
Photo
ਨਵੀਂ ਦਿੱਲੀ: ਕਿਸਾਨਾਂ ਦਾ ਅੰਦੋਲਨ ਹੁਣ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਅੰਦੋਲਨਕਾਰੀ ਕਿਸਾਨ ਅੱਜ ਰਸਮੀ ਤੌਰ 'ਤੇ ਘਰ ਪਰਤ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀ ਵਾਪਸੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕੀਤਾ ਹੈ।
ਉਹਨਾਂ ਟਵੀਟ ਕਰਦਿਆਂ ਕਿਹਾ ਕਿ ਸਬਰ, ਹਿੰਮਤ ਅਤੇ ਏਕਤਾ ਦਾ ਕੋਈ ਵਿਕਲਪ ਨਹੀਂ, ਆਪਸੀ ਭਾਈਚਾਰਾ ਅਤੇ ਏਕਤਾ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ। ਕਿਸਾਨ ਭਰਾਵਾਂ ਦੀ ਇਹ ਏਕਤਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਹੀ। ਕਿਸਾਨ ਭਰਾਵਾਂ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਜੋਸ਼ ਨੂੰ ਮੇਰਾ ਸਲਾਮ, ਜੋ ਅੱਜ ਇਤਿਹਾਸਕ ਜਿੱਤ ਨਾਲ ਘਰ ਵਾਪਸ ਜਾ ਰਹੇ ਹਨ।