ਹਿੰਦੀ ਫਿਲਮ ਤੋਂ Idea ਲੈ ਕੇ ਭੈਣ ਨੇ ਪ੍ਰੇਮੀ ਤੋਂ ਕਰਵਾਇਆ ਸਕੇ ਭਰਾ ਦਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਰਾ ਆਪਣੀ ਹੀ ਬਰਾਦਰੀ ’ਚ ਕਰਵਾਉਣਾ ਚਾਹੁੰਦਾ ਸੀ ਭੈਣ ਦਾ ਵਿਆਹ

After watching the Hindi movie, the sister got her lover to kill her brother

 

 ਰਾਜਸਥਾਨ: 5 ਦਸੰਬਰ ਨੂੰ ਗਗਰਾਰ ਕਸਬੇ ਵਿਚ ਇੱਕ ਖੂਹ ਵਿਚ ਮਿਲੀ ਸਿਰ ਕਟੀ ਲਾਸ਼ ਦੇ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿਚ ਮ੍ਰਿਤਕ ਦੀ ਭੈਣ ਵੀ ਸ਼ਾਮਲ ਹੈ। ਇਕ ਬਾਲ ਅਪਚਾਰੀ ਨੂੰ ਡਿਟੇਨ ਕੀਤਾ ਗਿਆ ਹੈ। ਹੱਤਿਆ ਦੀ ਵਾਰਦਾਤ ਨੂੰ ਫਿਲਮ ਦੀ ਤਰਜ ’ਤੇ ਅੰਜਾਮ ਦਿੱਤਾ ਗਿਆ ਸੀ। ਆਰੋਪੀ ਤੋਂ ਇਕ ਚੂਕ ਰਹਿ ਗਈ ਸੀ ਅਤੇ ਉਹ ਪਹਿਲੇ ਹੀ ਦਿਨ ਪੁਲਿਸ ਦੀ ਰਡਾਰ ’ਤੇ ਆ ਗਿਆ, ਹੱਤਿਆ ਦੀ ਮੁੱਖ ਵਜ੍ਹਾਂ ਭਰਾ ਦੁਆਰਾ ਭੈਣ ਦੀ ਆਪਣੀ ਬਰਾਦਰੀ ਵਿਚ ਹੀ ਵਿਆਹ ਕਰਨ ਦੀ ਜਿੱਦ ਸੀ, ਜਦੋਂ ਕਿ ਭੈਣ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਚਾਹੁੰਦੀ ਸੀ।

ਜ਼ਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਨੂਮਾਨ ਮੰਦਰ ਦੇ ਪਿੱਛੇ ਕਰੀਬ ਡੇਢ ਸੌਂ ਤੋਂ 200 ਫੁੱਟ ਗਹਿਰੇ ਖੂਹ ਵਿਚ ਬਿਨ੍ਹਾਂ ਸਿਰ ਤੋਂ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਸ਼ਾਤੀਲਾਲ ਰਾਈਕਾ ਦੇ ਭਾਣਜੇ 23 ਸਾਲਾ ਮਹੇਂਦਰ ਪੁੱਤਰ ਗੋਬਿੰਦ ਰਾਇਕਾ ਵਜੋਂ ਹੋਈ ਹੈ। ਅਗਲੇ ਹੀ ਦਿਨ ਖੂਹ ਵਿਚ ਸਿਰ ਵੀ ਮਿਲ ਗਿਆ, ਇਸ ਬਲਾਈਂਡ ਮਰਡਰ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਅਧਿਕਾਰੀ ਦੀ ਨਿਗਰਾਨੀ ਵਿਚ ਥਾਣਾ ਇਚਾਰਜ ਦੁਆਰਾ ਅਲੱਗ-ਅਲੱਗ ਟੀਮਾਂ ਬਣਾ ਕੇ ਮਾਮਲੇ ਨਾਲ ਸੰਬੰਧੀ ਸਬੂਤ ਇਕੱਠੇ ਕੀਤੇ ਗਏ।

ਪੁਲਿਸ ਪੁੱਛਗਿਛ ਵਿਚ ਸਾਹਮਣੇ ਆਇਆ ਕਿ 16 ਨਵੰਬਰ ਨੂੰ ਤਨੂਸ਼ਕਾ ਆਪਣੀ ਭੈਣ ਦੇ ਨਾਲ ਕੋਟਾ ਵਿਚ ਭੂਆ ਦੀ ਜਨਮ ਦਿਨ ਦੀਪਾਰਟੀ ਵੀਚ ਚਿਤੌੜਗੜ ਵਾਪਸ ਆ ਰਹੀ ਸੀ, ਇਸ ਦੌਰਾਨ ਉਸ ਨੇ ਮਹੇਂਦਰ ਦੀ ਲੋਕੇਸ਼ਨ ਲਈ ਅਤੇ ਮਹਾਬੀਰ ਨੂੰ ਦੱਸੀ। ਮਹਾਬੀਰ ਆਪਣੀ ਵੈਨ ਵਿਚ ਮਹੇਂਦਰ ਨੂੰ ਭਾਟ ਖੇੜਾ ਤੋਂ ਲੈ ਆਇਆ ਅਤੇ ਘਟਨਾਸਥਾਨ ਉੱਤੇ ਪਹੁੰਚ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਗਲਾ ਘੋਟ ਦਿੱਤਾ। ਦੇਰ ਰਾਤ ਖੇਤ ਵਿਚ ਲੈ ਜਾ ਕੇ ਖੂਹ ਵਿਚ ਸੁੱਟ ਦਿੱਤਾ । ਪਾਣੀ ਵਿਚ ਗਲਣ ਕਾਰਨ ਸਿਰ ਧੜ ਤੋਂ ਅਲੱਗ ਹੋ ਗਿਆ ਸੀ ਜੋ ਦੂਸਰੇ ਦਿਨ ਮਿਲਿਆ ਸੀ। ਕਤਲ ਦੇ ਸਬੂਤ ਮਿਟਾਉਣ ਦੀ ਸਾਰੀ ਯੋਜਨਾ ਉਨ੍ਹਾਂ ਨੇ ਇਕ ਫਿਲਮ ਦੇਖ ਕੇ ਬਣਾਈ ਸੀ