Mohit Chawla: ਗੁਰੂ ਦੇ ਲੜ ਲੱਗੇ ਹਿਮਾਚਲ ਦੇ IPS ਮੋਹਿਤ ਚਾਵਲਾ, ਰੋਜ਼ਾਨਾ ਦਫ਼ਤਰ 'ਚ ਨੰਗੇ ਪੈਰੀਂ ਸੁਣਦੇ ਹਨ ਗੁਰਬਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Mohit Chawla: ਰੱਬ ਦਾ ਡਰ ਹੋਵੇ ਤਾਂ ਫ਼ੈਸਲੇ ਵੀ ਸਹੀ ਹੁੰਦੇ-ਆਈਪੀਐਸ ਮੋਹਿਤ ਚਾਵਲਾ

Himachal pradesh IPS officer Mohit Chawla listens Gurbani with barefoot

Himachal pradesh IPS officer Mohit Chawla listens Gurbani with barefoot: ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੇਕਰ ਅਸੀਂ ਸੱਚੇ ਮਨ ਨਾਲ ਗੁਰਬਾਣੀ ਦਾ ਉਚਾਰਨ ਕਰਦੇ ਜਾਂ ਸੁਣਦੇ ਹਾਂ ਤਾਂ ਸਾਡੇ ਵਿਚਾਰ ਸ਼ੁੱਧ ਤੇ ਸਕਾਰਾਤਮਕਤਾ ਭਰਪੂਰ ਹੁੰਦੇ ਹਨ। ਪੂਰਾ ਦਿਨ ਵਧੀਆ ਲੰਘਦਾ ਹੈ ਪਰ ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਇਨਸਾਨ ਆਪਣੇ ਕੰਮਾਂ ਕਾਰਾਂ ਵਿਚ ਹੀ ਰੁਝਿਆ ਰਹਿੰਦਾ ਹੈ ਪਰ ਇਸ ਸਭ ਦੇ ਵਿਚਕਾਰ ਇਕ ਮੁਲਾਜ਼ਮ ਇਸ ਤਰ੍ਹਾਂ ਦੇ ਹਨ ਕਿ ਆਪਣੇ ਦਫਤਰ ਵਿਚ ਨੰਗੇ ਪੈਰੀਂ  ਬੈਠ ਕੇ ਕੀਰਤਨ ਸੁਣਦੇ ਹਨ।

ਇਹ ਵੀ ਪੜ੍ਹੋ: Dheeraj Sahu Raid: ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰੇਡ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਆਈਪੀਐਸ ਅਫਸਰ ਮੋਹਿਤ ਚਾਵਲਾ ਦੀ। ਜੋ ਨੰਗੇ ਪੈਰੀਂ ਆਪਣੇ ਦਫਤਰ ਵਿਚ ਗੁਰਬਾਣੀ ਸੁਣਦੇ ਹਨ। ਆਈਪੀਐਸ ਮੋਹਿਤ ਚਾਵਲਾ 2010 ਬੈਚ ਦੇ ਆਈਪੀਐਸ ਹਨ। ਜੋ ਇਸ ਸਮੇਂ ਐਸਐਸਪੀ ਬੱਦੀ, ਹਿਮਾਚਲ ਦੇ ਅਹੁਦੇ ‘ਤੇ ਤਾਇਨਾਤ ਹਨ। ਐਸਐਸਪੀ ਮੋਹਿਤ ਚਾਵਲਾ ਦਾ ਹਿਮਾਚਲ ਪੁਲਿਸ ਜਾਂ ਆਈਪੀਐਸ ਕੇਡਰ ‘ਚ ਨਾਮ ਹੈ, ਉਥੇ ਇਕ ਪਛਾਣ ਵੀ ਹੈ ਜੋ ਵੱਖਰੀ ਹੈ। ਲੋਕਾਂ ਤੋਂ ਜੋ ਥੋੜ੍ਹਾ ਜਿਹਾ ਲੁਕਿਆ ਹੋਇਆ ਹੈ ਉਹ ਹੈ ਉਨ੍ਹਾਂ ਦਾ ਧਾਰਮਿਕ ਤੇ ਅਧਿਆਤਮਿਕ ਝੁਕਾਅ।

ਇਹ ਵੀ ਪੜ੍ਹੋ: Immigration News: UK ਦਾ ਵੀਜ਼ਾ ਲੈਣ ਵਾਲਿਆਂ 'ਚ ਪਹਿਲੇ ਨੰਬਰ 'ਤੇ ਭਾਰਤ, 13% ਵੀਜ਼ੇ ਨਾਲ ਦੂਜੇ ਨੰਬਰ 'ਤੇ.... 

ਮੋਹਿਤ ਚਾਵਲਾ ਸਵੇਰੇ ਜਦੋਂ ਆਪਣੇ ਦਫ਼ਤਰ ਆਉਂਦੇ ਹਨ ਹਰ ਸਮੇਂ ਗੁਰਬਾਣੀ ਹੌਲੀ ਆਵਾਜ਼ ‘ਚ ਸੁਣਦੇ ਰਹਿੰਦੇ ਹਨ। ਮੋਹਿਤ ਚਾਵਲਾ ਜੀ ਹਰ ਸਮੇਂ ਨੰਗੇ ਪੈਰੀਂ ਹੀ ਗੁਰਬਾਣੀ ਸਰਵਣ ਕਰਦੇ ਹਨ। ਦੱਸ ਦੇਈਏ ਕਿ ਉਨ੍ਹਾਂ ਦੇ ਦਫ਼ਤਰ ‘ਚ ਕੋਈ ਆਮ ਲੋਕ ਆਉਂਦੇ ਜਾਂ ਕੋਈ ਮੀਟਿੰਗ ਹੁੰਦੀ ਹੈ ਤਾਂ ਵੀ ਗੁਰਬਾਣੀ ਹੌਲੀ ਆਵਾਜ਼ ‘ਚ ਨਿਰੰਤਰ ਚਲਦੀ ਰਹਿੰਦੀ ਹੈ।