2019 ਹੀ ਨਹੀਂ 2022  'ਚ ਵੀ ਸਪਾ-ਬਸਪਾ ਨਾਲ ਲੜਨਗੇ ਚੋਣ- ਮਾਇਆਵਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਸਪਾ ਸੁਪ੍ਰੀਮੋ ਮਾਇਆਵਤੀ ਅਤੇ ਸਪਾ ਮੁੱਖੀ ਅਖਿਲੇਸ਼ ਯਾਦਵ  ਨੇ ਲਖਨਊ 'ਚ ਸ਼ਨੀਵਾਰ ਨੂੰ ਸਾਂਝੀ ਪ੍ਰੈਸ ਕਾਫਰੰਸ ਕੀਤੀ। ਇਸ ਦੌਰਾਨ ਦੋਨਾਂ ਦਲਾਂ ਨੇ ਅਗਲੀ ਲੋਕਸਭਾ ਚੋਣ...

Akhilesh Yadav and Mayawati

ਨਵੀਂ ਦਿੱਲੀ: ਬਸਪਾ ਸੁਪ੍ਰੀਮੋ ਮਾਇਆਵਤੀ ਅਤੇ ਸਪਾ ਮੁੱਖੀ ਅਖਿਲੇਸ਼ ਯਾਦਵ  ਨੇ ਲਖਨਊ 'ਚ ਸ਼ਨੀਵਾਰ ਨੂੰ ਸਾਂਝੀ ਪ੍ਰੈਸ ਕਾਫਰੰਸ ਕੀਤੀ। ਇਸ ਦੌਰਾਨ ਦੋਨਾਂ ਦਲਾਂ ਨੇ ਅਗਲੀ ਲੋਕਸਭਾ ਚੋਣ ਇਕੱਠੇ ਲੜਨ ਦਾ ਰਸਮੀ ਐਲਾਨ ਕੀਤਾ। ਮਾਇਆਵਤੀ ਨੇ ਕਿਹਾ ਕਿ ਬਸਪਾ ਅਗਲੀ ਲੋਕਸਭਾ ਚੋਣਾ 'ਚ ਇਕ ਵਾਰ ਫਿਰ ਸਪਾ ਗੱਠ-ਜੋੜ ਕਰਨ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਸਮੇਂ 'ਚ ਇਸ ਗੱਠ-ਜੋੜ ਨੂੰ ਇਕ ਤਰ੍ਹਾਂ ਨਾਲ ਨਵੇਂ ਰਾਜਨੀਤਕ ਕ੍ਰਾਂਤੀ ਦਾ ਸਮਾਂ ਮੰਨਿਆ ਜਾਵੇਗਾ।

ਇਸ ਪ੍ਰੈਸ ਕਾਂਫਰੇਂਸ ਦੌਰਾਨ ਮਾਇਆਵਤੀ ਨੇ ਇਕ ਸਵਾਲ  ਦੇ ਜਵਾਬ 'ਚ ਕਿਹਾ ਕਿ ਸਪਾ ਅਤੇ ਬਸਪਾ ਦਾ ਗੱਠ-ਜੋੜ ਸਥਾਈ ਹੈ। ਗੰਢ-ਜੋੜ ਸਿਰਫ 2019 ਦਾ ਆਮ ਚੋਣ ਹੀ ਨਹੀਂ ਸਗੋਂ 2022 ਦਾ ਵਿਧਾਨਸਭਾ ਚੋਣ ਵੀ ਨਾਲ ਲੜੇਗਾ। ਹਾਲਾਂਕਿ ਜਦੋਂ ਇਹੀ ਸਵਾਲ ਅਖਿਲੇਸ਼ ਯਾਦਵ ਤੋਂ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣੇ ਇਹ ਗੱਠ-ਜੋੜ ਅਗਲੇ ਲੋਕਸਭਾ ਚੋਣ ਲਈ ਤੈਅ ਕੀਤਾ ਗਿਆ ਹੈ। ਲੋਕਸਭਾ ਚੋਣ 2019 ਲਈ ਗੱਠ-ਜੋੜ ਦਾ ਐਲਾਨ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਯੂਪੀ 'ਚ ਸਪਾ-ਸਪਾ 38-38 ਸੀਟਾਂ 'ਤੇ ਚੋਣ ਲੜੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਗੱਠ-ਜੋੜ ਅਮੇਠੀ ਅਤੇ ਰਾਇਬਰੇਲੀ 'ਚ ਕਾਂਗਰਸ  ਦੇ ਖਿਲਾਫ ਕੋਈ ਉਮੀਦਵਾਰ ਨਹੀਂ ਉਤਾਰੇਗਾ। ਜਦੋਂ ਕਿ 2 ਸੀਟਾਂ ਸਾਥੀਆਂ ਲਈ ਛੱਡੀ ਜਾਓੁਗੀ। ਦੱਸ ਦਈਏ ਕਿ ਉੱਤਰ ਪ੍ਰਦੇਸ਼ 'ਚ ਲੋਕਸਭਾ ਦੀ 80 ਸੀਟਾਂ ਹਨ। ਮਾਇਆਵਤੀ ਨੇ ਕਿਹਾ ਕਿ 4 ਜਨਵਰੀ ਨੂੰ ਦਿੱਲੀ 'ਚ ਇਕ ਬੈਠਕ ਹੋਈ ਸੀ। ਉਸੀ ਬੈਠਕ 'ਚ ਦੋਨਾਂ ਦਲਾਂ ਨੇ ਗੱਠ-ਜੋੜ 'ਚ ਚੋਣ ਲੜਨ ਦਾ ਫੈਸਲਾ ਕੀਤਾ ਸੀ। ਅਸੀਂ ਪ੍ਰਦੇਸ਼ ਦੀ ਸਾਰੇ 80 ਲੋਕਸਭਾ ਸੀਟਾਂ 'ਤੇ ਗੱਠ-ਜੋੜ ਕਰ ਲਿਆ ਹੈ।

ਇਸ ਦੀ ਭਨਕ ਸ਼ਾਇਦ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਲੱਗ ਗਈ ਸੀ, ਜਿਸ ਕਰਕੇ  ਸਾਡੇ ਸਾਥੀ ਅਖਿਲੇਸ਼ ਯਾਦਵ  ਦੀ ਛਵੀ ਖਰਾਬ ਕਰਨ ਲਈ ਜਬਰਨ ਉਨ੍ਹਾਂ ਦਾ ਨਾਮ ਖਨਨ ਘਪਲੇ 'ਚ ਘਸੀਟਿਆ ਗਿਆ ਹੈ।