ਕੋਲਾ ਖਾਣ 'ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਰਕਾਰ ਦੀ ਚਮਤਕਾਰ 'ਤੇ ਟੇਕ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਸ ਨੂੰ ਚਮਤਕਾਰ 'ਚ ਭਰੋਸਾ ਕਰਨਾ ਹੋਵੇਗਾ ਅਤੇ ਵੇਖਣਾ ਹੋਵੇਗਾ.........
Supreme Court of India
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਸ ਨੂੰ ਚਮਤਕਾਰ 'ਚ ਭਰੋਸਾ ਕਰਨਾ ਹੋਵੇਗਾ ਅਤੇ ਵੇਖਣਾ ਹੋਵੇਗਾ ਕਿ ਜੇਕਰ ਕਰੀਬ ਇਕ ਮਹੀਨੇ ਤੋਂ ਮੇਘਾਲਿਆ 'ਚ ਇਕ ਗ਼ੈਰਕਾਨੂੰਨੀ ਕੋਲਾ ਖਾਣ 'ਚ ਫਸੇ 15 ਮਜ਼ਦੂਰ ਜਿਊਂਦੇ ਬਾਹਰ ਨਿਕਲ ਆਉਣ। ਕੇਂਦਰ ਨੇ ਕਿਹਾ ਕਿ ਸਰਕਾਰ ਇਨ੍ਹਾਂ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਕੰਮ 'ਚ ਭਾਰਤੀ ਸਮੁੰਦਰੀ ਫ਼ੌਜ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। (ਪੀਟੀਆਈ)