ਰਾਜਦ ਵਿਧਾਇਕ ਦੀ ਸ਼ਰੇਆਮ ਗੁੰਡਾਗਰਦੀ, ਪੁਲਿਸ ਬਣੀ ਰਹੀ ਤਮਾਸ਼ਾਬੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਨਤਾ ਦਲ (ਰਾਜਦ) ਦੇ ਵਿਧਾਇਕ ਪ੍ਰਹਿਲਾਦ ਯਾਦਵ ਦੇ ਖਿਲਾਫ ਇਕ ਮਾਮਲਾ ਦਰਜ਼ ਹੋਇਆ ਹੈ। ਉਨ੍ਹਾਂ ਦੇ ਖਿਲਾਫ ਇਹ ਮਾਮਲਾ ਇਕ ਸ਼ਖਸ ਨੂੰ ਜ਼ਮੀਨ ਵਿਵਾਦ ਵਿਚ...

Rjd MLA Prahlad Yadav Slap

ਬਿਹਾਰ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਵਿਧਾਇਕ ਪ੍ਰਹਿਲਾਦ ਯਾਦਵ ਦੇ ਖਿਲਾਫ ਇਕ ਮਾਮਲਾ ਦਰਜ਼ ਹੋਇਆ ਹੈ। ਉਨ੍ਹਾਂ ਦੇ ਖਿਲਾਫ ਇਹ ਮਾਮਲਾ ਇਕ ਸ਼ਖਸ ਨੂੰ ਜ਼ਮੀਨ ਵਿਵਾਦ ਵਿਚ ਥੱਪਡ਼ ਮਾਰਨ ਦੀ ਵਜ੍ਹਾ ਨਾਲ ਦਰਜ਼ ਹੋਇਆ ਹੈ। ਇਹ ਘਟਨਾ ਬਿਹਾਰ ਦੇ ਲਖੀਸਰਾਏ ਦੇ ਸੂਰਿਆਗੜ੍ਹ ਖੇਤਰ ਦੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀ ਹੈ। 

ਵੀਡੀਓ ਵਿਚ ਦਿਖ ਰਿਹਾ ਹੈ ਕਿ ਯਾਦਵ  ਮੈਜਿਸਟ੍ਰੇਟ ਦੇ ਨਾਲ ਹਨ ਅਤੇ ਉਨ੍ਹਾਂ ਨੇ ਸ਼ਖਸ ਨੂੰ ਹੀ ਨਹੀਂ ਸਿਰਫ ਥੱਪਡ਼ ਮਾਰਿਆ ਸਗੋਂ ਉਸਨੂੰ ਗਾਲਾਂ ਵੀ ਕੱਢੀਆਂ। ਪੀਡ਼ੀਤ ਦੀ ਪਹਿਚਾਣ ਆਸ਼ੀਸ਼ ਕੁਮਾਰ ਸ਼ਰਮਾ ਉਰਫ ਮਨੀਸ਼ ਸ਼ਰਮਾ ਦੇ ਤੌਰ ਉਤੇ ਹੋਈ ਹੈ। ਆਪਣੀ ਸ਼ਿਕਾਇਤ ਵਿਚ ਸ਼ਰਮਾ ਨੇ ਯਾਦਵ ਅਤੇ ਹੋਰ 19 ਲੋਕਾਂ ਦੇ ਖਿਲਾਫ 5 ਲੱਖ ਰੁਪਏ ਦੀ ਮੰਗ ਕਰਨ ਦਾ ਇਲਜ਼ਾਮ ਲਗਾਇਆ ਹੈ। ਪੀਡ਼ੀਤ ਦਾ ਕਹਿਣਾ ਹੈ ਕਿ ਉਹ ਅਪਣੇ ਪਲਾਟ ਉਤੇ ਬਣ ਰਹੀ ਦੀਵਾਰ ਦੇ ਨਿਰਮਾਣਕਾਰੀਆ ਨੂੰ ਦੇਖਣ ਲਈ ਗਿਆ ਸੀ ਜਦੋਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ।  

ਸ਼ਿਕਾਇਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨਿਰੰਜਨ ਸਿੰਹਾ ਨੇ ਕਿਹਾ, ਸਾਨੂੰ ਲਿਖਤੀ ਵਿਚ ਸ਼ਿਕਾਇਤ ਮਿਲੀ ਹੈ।  ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਅਪਣੇ ਪਲਾਟ ਉਤੇ ਬਣ ਰਹੀ ਦੀਵਾਰ ਨੂੰ ਦੇਖਣ ਲਈ ਗਿਆ ਸੀ, ਵਿਧਾਇਕ ਆਏ ਅਤੇ ਉਸਦੇ ਨਾਲ ਦੁਰ ਵਿਵਹਾਰ ਕੀਤਾ। ਉਸਦਾ ਇਲਜ਼ਾਮ ਹੈ ਕਿ ਯਾਦਵ ਨੇ ਉਸਨੂੰ ਗਾਲਾਂ ਕੱਢੀਆਂ ਅਤੇ ਮਾਰ ਕੁਟ ਕੀਤੀ। 

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਕਦਮ ਚੁੱਕੇ ਜਾਣਗੇ। ਦੱਸ ਦਈਏ ਕਿ ਯਾਦਵ  ਉਤੇ ਪਹਿਲਾਂ ਵੀ ਕਈ ਇਲਜ਼ਾਮ ਲੱਗ ਚੁੱਕੇ ਹਨ। ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਘਟਨਾ ਸਥਲ ਉਤੇ ਕਈ ਪੁਲਿਸਵਾਲੇ ਮੌਜੂਦ ਹਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਵਿਧਾਇਕ ਨੇ ਸ਼ਖਸ ਨੂੰ ਥੱਪਡ਼ ਮਾਰ ਦਿਤਾ। ਹੈਰਾਨੀ ਇਸ ਗੱਲ ਦੀ ਹੈ ਕਿ ਉੱਥੇ ਮੌਜੂਦ ਪੁਲਿਸ ਤਮਾਸ਼ਾਬੀਨ ਬਣੇ ਇਹ ਸਭ ਵੇਖਦੇ ਰਹੇ। ਉਨ੍ਹਾਂ ਨੇ ਵਿਚ  ਬਚਾਵ ਕਰਨ ਦੀ ਵੀ ਜਹਮਤ ਨਹੀਂ ਚੁੱਕੀ ।