ਹਰਿਆਣਾ ਦੀ ਸਿਆਸਤ 'ਚ ਵੱਡੀ ਹੱਲ-ਚੱਲ, ਸ਼ਾਹ ਨਾਲ ਮੁਲਾਕਾਤ ਕਰਨਗੇ BJP, ਦੁਸ਼ਯੰਤ ਤੇ JJP ਲੀਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮੀਟਿੰਗ ਦੌਰਾਨ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

CM Khattar

ਚੰਡੀਗੜ੍ਹ: ਹਰਿਆਣਾ ਵਿਚ ਰਾਜਨੀਤਿਕ ਸਰਗਰਮੀਆਂ ਕਿਸਾਨ ਅੰਦੋਲਨ ਕਾਰਨ ਤੇਜ਼ ਹੋ ਗਈਆਂ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਹਰਿਆਣਾ ਸਰਕਾਰ ਮੁਸੀਬਤ ਵਿੱਚ ਹੈ। ਇਸ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ।  ਸੂਤਰਾਂ ਦੀ ਮੰਨੀਏ ਤਾਂ ਇਹ ਬੈਠਕ ਦਿੱਲੀ ਵਿੱਚ ਹੋਵੇਗੀ। ਦੁਸ਼ਯੰਤ ਚੌਟਾਲਾ ਦੇ ਨਾਲ ਜੇਜੇਪੀ ਵਿਧਾਇਕ ਵੀ ਮੌਜੂਦ ਹੋਣਗੇ। ਇਸ ਮੀਟਿੰਗ ਦੌਰਾਨ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। 

ਦੱਸ ਦੇਈਏ ਕਿ ਜੇਜੇਪੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾਈ  ਹੈ। ਇਸ ਮੁਲਾਕਾਤ ਤੋਂ ਬਾਅਦ ਦੁਸ਼ਯੰਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੇਜੇਪੀ ਵਿਧਾਇਕਾਂ ਨਾਲ ਮਿਲ ਸਕਦੇ ਹਨ। ਦੱਸ ਦੇਈਏ ਕਿ ਸੀਐਮ ਮਨੋਹਰ ਲਾਲ ਖੱਟਰ ਵੀ ਦਿੱਲੀ ਜਾਣਗੇ, ਜਿੱਥੇ ਉਹ ਕਈ ਕੇਂਦਰੀ ਮੰਤਰੀਆਂ ਨੂੰ ਵੀ ਮਿਲ ਸਕਦੇ ਹਨ।

ਜਿਕਰਯੋਗ ਹੈ ਕਿ ਬੀਤੇ ਦਿਨੀ ਸੋਮਵਾਰ ਨੂੰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਦੀ ਰਿਹਾਇਸ਼ 'ਤੇ ਰਾਜ ਦੇ ਚਾਰ ਆਜ਼ਾਦ ਵਿਧਾਇਕਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਇਸ ਦੌਰਾਨ ਅੰਦੋਲਨ ਬਾਰੇ ਗੱਲਬਾਤ ਹੋਈ। ਤਕਰੀਬਨ ਡੇਢ ਘੰਟੇ ਤੱਕ ਮੁੱਖ ਮੰਤਰੀ ਨੇ ਆਜ਼ਾਦ ਵਿਧਾਇਕਾਂ ਨਾਲ ਕਿਸਾਨੀ ਅੰਦੋਲਨ ਅਤੇ ਰਾਜ ਦੀਆਂ ਰਾਜਨੀਤਿਕ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ। ਭਾਜਪਾ ਅਤੇ ਜੇਜੇਪੀ ਗੱਠਜੋੜ ਕਿਸਾਨਾਂ ਦੇ ਵੱਧ ਰਹੇ ਵਿਰੋਧ ਕਾਰਨ ਪਰੇਸ਼ਾਨ ਹੈ।  ਇਸ ਤੋਂ ਪਹਿਲਾਂ ਦੁਸ਼ਯੰਤ ਨੇ ਆਪਣੇ ਫਾਰਮ ਹਾਊਸ ਵਿਖੇ ਜੇਜੇਪੀ ਵਿਧਾਇਕਾਂ ਦੀ ਇੱਕ ਮੀਟਿੰਗ ਬੁਲਾਈ ਹੈ।