ਆਂਧਰਾ ਪ੍ਰਦੇਸ਼: ਉਦਘਾਟਨ ਤੋਂ ਪਹਿਲਾਂ ਹੀ ਵੰਦੇ ਭਾਰਤ ਟਰੇਨ 'ਤੇ ਪਥਰਾਅ, ਟੁੱਟੇ ਸ਼ੀਸ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

19 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੇਨ ਨੂੰ ਵਿਖਾਉਣੀ ਹੈ ਹਰੀ ਝੰਡੀ

photo

 

ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਖਾਪਟਨਮ 'ਚ ਵੰਦੇ ਭਾਰਤ ਟਰੇਨ 'ਤੇ ਪਥਰਾਅ ਕੀਤਾ ਗਿਆ ਹੈ। ਇਸ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜਨਵਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਸੀ। ਇਹ ਹਾਦਸਾ ਰੱਖ-ਰਖਾਅ ਦੌਰਾਨ ਵਾਪਰਿਆ। ਡੀਆਰਐਮ ਮੁਤਾਬਕ ਵਿਸ਼ਾਖਾਪਟਨਮ ਦੇ ਕੰਚਰਾਪਾਲੇਮ ਨੇੜੇ ਵੰਦੇ ਭਾਰਤ ਐਕਸਪ੍ਰੈਸ ਦੇ ਇੱਕ ਡੱਬੇ ਦੇ ਸ਼ੀਸ਼ੇ ਨੁਕਸਾਨੇ ਗਏ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਡਿਵੀਜ਼ਨਲ ਰੇਲਵੇ ਮੈਨੇਜਰ ਅਨੂਪ ਕੁਮਾਰ ਸਤਪਥੀ ਨੇ ਦੱਸਿਆ ਕਿ ਸ਼ਾਮ 6:30 ਵਜੇ ਵਿਸ਼ਾਖਾਪਟਨਮ 'ਚ ਵੰਦੇ ਭਾਰਤ ਟਰੇਨ 'ਤੇ ਕਿਸੇ ਨੇ ਪਥਰਾਅ ਕੀਤਾ। ਘਟਨਾ ਵਿੱਚ ਦੋ ਖਿੜਕੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਸਨ ਅਤੇ ਇਨ੍ਹਾਂ ਨੂੰ ਬਦਲਣ ਦੀ ਲੋੜ ਹੈ। ਇਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਝ ਸ਼ੱਕੀਆਂ ਦੀ ਪਛਾਣ ਕੀਤੀ ਹੈ। ਆਰਪੀਐਫ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।