For the first time, the general budget will be presented on a Sunday
ਨਵੀਂ ਦਿੱਲੀ: ਪਹਿਲੀ ਵਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ ਨੂੰ ਸੰਸਦ ’ਚ 1 ਫ਼ਰਵਰੀ ਨੂੰ ਐਤਵਾਰ ਵਾਲੇ ਦਿਨ ਪੇਸ਼ ਕਰਨਗੇ। ਲੋਕ ਸਭਾ ਓਮ ਪ੍ਰਕਾਸ਼ ਬਿਰਲਾ ਨੇ ਅੱਜ ਇਸ ਦਾ ਐਲਾਨ ਕਰ ਦਿਤਾ ਹੈ। ਇਹ ਨਿਰਮਲਾ ਸੀਤਾਰਮਨ ਦਾ ਨੌਵਾਂ ਬਜਟ ਹੋਵੇਗਾ, ਜੋ ਕਿ ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਵਲੋਂ ਪੇਸ਼ ਕੀਤੇ ਰੀਕਾਰਡ 10 ਬਜਟਾਂ ਤੋਂ ਸਿਰਫ਼ ਇਕ ਘਟ ਹੈ।
ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਨੂੰ ਸ਼ੁਰੂ ਹੋਵੇਗਾ ਜਿਸ ਦਿਨ ਰਾਸ਼ਟਰਪਤੀ ਦਰੌਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸੀਤਾਰਮਨ ਵਲੋਂ ਆਰਥਕ ਸਰਵੇ ਪੇਸ਼ ਕਰਨ ਦੀ ਉਮੀਦ ਹੈ। ਸਦਨ ਦੇ 29 ਜਨਵਰੀ ਨੂੰ ਲੱਗਣ ਦੀ ਉਮੀਦ ਹੈ।