ਬਸਪਾ ਨੇਤਾ ਯਾਕੂਬ ਕੁਰੈਸ਼ੀ ਦੀ ਮੀਟ ਫੈਕਟਰੀ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਲਫਹੀਮ ਮੀਟੇਕਸ 'ਤੇ ਕਾਰਵਾਈ ਲਈ ਐਮਡੀਏ ਅਤੇ ਪ੍ਰਸ਼ਾਸਨ ਨੇ 12 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ।

BSP leader Yakub Quresh

ਹਾਪੁੜ : ਬਸਪਾ ਦੇ ਮੇਰਠ-ਹਾਪੁੜ ਲੋਕਸਭਾ ਹਲਕਾ ਇੰਚਾਰਜ ਯਾਕੂਬ ਕੁਰੈਸ਼ੀ ਦੀ ਮੀਟ ਫੈਕਟਰੀ ਦੇ ਕਿ ਹਿੱਸੇ ਨੂੰ ਐਮਡੀਏ ਨੇ ਪ੍ਰਸ਼ਾਸਨ ਦੀ ਮਦਦ ਨਾਲ ਸੀਲ ਕਰ ਦਿਤਾ ਹੈ। ਹਾਂਲਾਕਿ ਅਜਿਹਾ ਕਰਨਾ ਐਮਡੀਏ ਲਈ ਸੌਖਾ ਨਹੀਂ ਰਿਹਾ ਅਤੇ ਟੀਮ ਦੇ ਪੁੱਜਮ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਉਥੇ ਭੀੜ ਜਮ੍ਹਾਂ ਹੋ ਗਈ ਸੀ । ਇਸ ਦੇ ਨਾਲ ਹੀ ਟੀਮ ਨੂੰ ਕਾਰਵਾਈ ਕਰਨ ਤੋਂ ਵੀ ਰੋਕਿਆ ਗਿਆ। ਪਰ ਪੁਲਿਸ ਫੋਰਸ ਨੇ ਐਮਡੀਏ ਅਧਿਕਾਰੀਆਂ ਦੇ ਨਾਲ

ਫੈਕਟਰੀ ਅੰਦਰ ਜਾ ਕੇ ਕਾਰਵਾਈ ਸ਼ੁਰੂ ਕਰ ਦਿਤੀ। ਦੱਸ ਦਈਏ ਕਿ ਐਮਡੀਏ ਦੀ ਕਾਰਵਾਈ ਤੋਂ ਬਚਣ ਲਈ ਯਾਕੂਬ ਕੂਰੈਸ਼ੀ ਨੇ ਫੈਕਟਰੀ ਵਿਖੇ ਹੀ ਬਸਪਾ ਦਾ ਸਮਾਗਮ ਰਖਵਾ ਦਿਤਾ ਸੀ। ਜਿਸ ਕਾਰਨ ਫੈਕਟਰੀ ਵਿਚ ਹਜ਼ਾਰਾਂ ਲੋਕ ਮੌਜੂਦ ਸਨ। ਪੁਲਿਸ ਲਈ ਕਾਰਵਾਈ ਕਰਨਾ ਸੌਖਾ ਨਹੀਂ ਸੀ। ਅਲਫਹੀਮ ਮੀਟੇਕਸ 'ਤੇ ਕਾਰਵਾਈ ਲਈ ਐਮਡੀਏ ਅਤੇ ਪ੍ਰਸ਼ਾਸਨ ਨੇ 12 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ।

ਜਿਸ ਤੋਂ ਬਾਅਦ ਮੌਕੇ ਤੇ ਮਜਿਸਟਰੇਟ, ਸੀਓ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਪੁੱਜੇ ਅਤੇ ਅੱਧੇ ਘੰਟੇ ਵਿਚ ਹੀ ਕਾਰਵਾਈ ਖਤਮ ਕਰ ਦਿਤੀ। ਯਾਕੂਬ ਕੂਰੈਸ਼ੀ ਦੀ ਫੈਕਟਰੀ ਪ੍ਰਸ਼ਾਸਨ ਦੇ ਮਾਪਦੰਡਾਂ ਮੁਤਾਬਕ ਨਹੀਂ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਰੱਦ ਕਰਨ ਦਾ ਹੁਕਮ ਦਿਤਾ ਸੀ। ਐਕਵਾਇਰ ਦੇ 30 ਅਧਿਕਾਰੀਆਂ ਨੇ ਪਲਾਂਟ ਦੀ ਸਾਰੀ ਮਸ਼ੀਨਰੀ ਨੂੰ ਵੀ ਸੀਲ ਕਰ ਦਿਤਾ ਹੈ।

ਲਗਭਗ ਚਾਰ ਸਾਲ ਪਹਿਲਾਂ ਪ੍ਰਦੂਸ਼ਣ, ਪਸ਼ੂ ਪਾਲਨ, ਐਮਡੀਏ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਟੀਮ ਜਦ ਫੈਕਟਰੀ ਦੀ ਜਾਂਚ ਕਰਨ ਆਈ ਤਾਂ ਕਈ ਲੋਕ ਇਸ ਦੇ ਵਿਰੋਧ ਵਿਚ ਆ ਗਏ ਸਨ ਅਤੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿਤਾ ਗਿਆ ਸੀ। ਜਿਸ ਤੋਂ ਬਾਅਦ ਟੀਮ ਨੂੰ ਬਿਨਾਂ ਕਾਰਵਾਈ ਕੀਤੇ ਵਾਪਸ ਜਾਣਾ ਪਿਆ। ਦੱਸ ਦਈਏ ਕਿ ਇਸ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ

ਟਕਰਾਅ ਲਈ ਟੀਮ ਤਿਆਰ ਸੀ ਅਤੇ ਕਾਰਵਾਈ ਵਿਚ ਡੀਐਮ ਅਨਿਲ ਢੀਂਗਰਾ ਨੇ ਸਿਟੀ ਮਜਿਸਟਰੇਟ, ਐਸਡੀਐਮ, ਚਾਰ ਸੀਓ, ਇਕ ਥਾਣਾ ਇੰਚਾਰਜ, 18 ਸਬ ਇੰਸਪੈਕਟਰ ਅਤੇ 46 ਕਾਂਸਟੇਬਲਾਂ ਸਮੇਤ ਦੰਗਾ ਨਿਯੰਤਰਣ ਟੀਮ, ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਸਮੇਤ ਪੀਏਸੀ ਦੀਆਂ ਦੋ ਪਲਟੂਨ ਮੌਜੂਦ ਸਨ।