ਕੁੜੀ ਵਲੋਂ ਹੈਲਮਟ ਨਾ ਪਾਉਣ 'ਤੇ ਦਿੱਲੀ ਪੁਲਿਸ ਨੇ ਇੰਝ ਸਿਖਾਇਆ ਸਬਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਨਾਂ ਹੈਲਮਟ ਗੱਡੀ ਚਲਾਉਣ ਵਾਲਿਆਂ ਨੂੰ ਸੁਧਾਰਣ ਲਈ ਟਰੈਫਿਕ ਪੁਲਿਸ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੀ ਰਹਿੰਦੀ  ਹੈ। ਚਲਾਣ ਕੱਟਣ ਤੋਂ ਲੈ ਕੇ ਸੁਰੱਖਿਆ ਨਾਲ...

Delhi Police

ਨਵੀਂ ਦਿੱਲੀ: ਬਿਨਾਂ ਹੈਲਮਟ ਗੱਡੀ ਚਲਾਉਣ ਵਾਲਿਆਂ ਨੂੰ ਸੁਧਾਰਣ ਲਈ ਟਰੈਫਿਕ ਪੁਲਿਸ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੀ ਰਹਿੰਦੀ  ਹੈ। ਚਲਾਣ ਕੱਟਣ ਤੋਂ ਲੈ ਕੇ ਸੁਰੱਖਿਆ ਨਾਲ ਜੁਡ਼ੇ ਬੋਰਡ ਅਤੇ ਪੋਸਟਰਸ ਤੱਕ ਲਗਾਉਂਦੀ ਹੈ  ਤਾਂ ਜੋ ਬਿਨਾ ਹੈਲਮਟ ਗੱਡੀ ਨਾ ਚਲਾ ਕੇ ਅਪਣੀ ਅਤੇ ਦੂਸਰੀਆਂ ਦੀ ਜਾਨ ਨੂੰ ਖਤਰੇ 'ਚ ਨਾ ਪਾਓਣ ਪਰ ਕੁੱਝ ਲੋਕ ਹਨ ਕਿ ਸੁਧਰਣ ਦਾ ਨਾਮ ਨਹੀ ਲੈਂਦੇ, ਉਨ੍ਹਾਂ ਦੇ ਲਈ ਹੁਣ ਦਿੱਲੀ ਟਰੈਫਿਕ ਪੁਲਿਸ ਨੇ ਇਕ ਨਵੀਂ ਤਰਕੀਬ ਕੱਢੀ ਹੈ। ਨੈਸ਼ਨਲ ਰੋਡ ਸੇਫਟੀ ਵੀਕ 2019 ਦੌਰਾਨ ਟਰੈਫਿਕ ਪੁਲਿਸ ਹੁਣ ਅਪਣੇ ਆਪ ਹੈਲਮਟ ਪਾ ਕੇ ਸੜਕਾਂ 'ਤੇ ਖੜੀ ਹੈ।

ਦੱਸ ਦਈਏ ਕਿ ਦਿੱਲੀ ਦੇ ਆਈਟੀਓ ਤੋਂ ਨਿਕਲਣ ਵਾਲੇ ਲੋਕਾਂ ਨੂੰ ਅਜਿਹੇ ਟਰੈਫਿਕ ਪੁਲਿਸ ਅਫਸਰ ਵਿੱਖ ਰਹੇ ਹੋਣਗੇ, ਜੋ ਹੈਲਮਟ ਪਾ ਕੇ ਸੜਕਾਂ 'ਤੇ ਖੜੇ ਹਨ। ਸਿਰਫ ਇੰਨਾ ਨਹੀਂ ਉਨ੍ਹਾਂ ਦੇ ਹੱਥ ਇਕ ਸੀਸਾ ਵੀ ਹੈ ਜਿਸ 'ਤੇ ਮੈਸੇਜ ਲਿਖਿਆ ਹੋਇਆ ਹੈ, ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀ ਬੋਲਦਾ, ITO 'ਤੇ ਹੈਲਮਟ ਪਾ ਕੇ ਸੀਸਾ ਲੈ ਕੇ ਖੜੇ ਕਾਂਸਟੇਬਲ ਸੰਦੀਪ ਕੁਮਾਰ  ਲੋਕਾਂ ਨੂੰ ਮੈਸੇਜ ਦੇ ਰਹੇ ਹਨ ਕਿ ‘ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਬਾਅਦ 'ਚ ਲਿਖਿਆ ਹੈ ਕਿ ਮੇਰਾ ਹੈਲਮਟ ਮੇਰੀ ਸੁਰੱਖਿਆ ਅਤੇ ਤੁਹਾਡੀ? ਹਮੇਸ਼ਾਂ ISI ਮਾਰਕ ਵਾਲਾ ਹੈਲਮਟ ਦੀ ਹੀ ਵਰਤੋਂ ਕਰੋ।

ਤੁਹਾਡੀ ਸੁਰੱਖਿਅਤ ਯਾਤਰਾ ਦੀ ਸ਼ੁਭਕਾਮਨਾ। ਦੱਸ ਦਈਏ ਕਿ ਦਿੱਲੀ ਟਰੈਫਿਕ ਪੁਲਿਸ ਨੇ ਅਪਣੇ ਟਵਿਟਰ ਅਕਾਉਂਟ 'ਤੇ ਇਸ ਮੁਹਿੰਮ ਦੀ ਵੀਡੀਓ ਪੋਸਟ ਕੀਤੀ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਕਪਲ ਸਕੂਟੀ 'ਤੇ ਹਨ,  ਕੁੜੀ ਨੇ ਹੈਲਮਟ ਨਹੀਂ ਪਾਇਆ ਹੋਇਆ। ਟਰੈਫਿਕ ਪੁਲਿਸ ਅਫਸਰ ਉਨ੍ਹਾਂ ਨੂੰ ਸ਼ੀਸ਼ਾ ਦਿਖਾ ਕੇ ਸਾਰੇ ਮੈਸੇਜ ਵੀ ਦਿਖਾਂਦੇ ਹਨ।