ਪੁਲਵਾਮਾ 'ਚ ਅਤਿਵਾਦੀਆਂ ਅਤੇ ਫੌਜ 'ਚ ਮੁੱਠਭੇੜ, ਇਕ ਅਤਿਵਾਦੀ ਢੇਰ, ਇਕ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਰਤਨੀਪੋਰਾ ਇਲਾਕੇ 'ਚ ਮੰਗਲਵਾਰ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆਬਲਾਂ 'ਚ ਮੁੱਠਭੇੜ ਸ਼ੁਰੂ ਹੋ ਗਈ। ਇਸ ਮੁੱਠਭੇੜ ...

Pulwama

ਜੰਮੂ ਕਸ਼ਮੀਰ: ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਰਤਨੀਪੋਰਾ ਇਲਾਕੇ 'ਚ ਮੰਗਲਵਾਰ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆਬਲਾਂ 'ਚ ਮੁੱਠਭੇੜ ਸ਼ੁਰੂ ਹੋ ਗਈ। ਇਸ ਮੁੱਠਭੇੜ 'ਚ ਫੌਜ ਨੇ ਇਕ ਅਤਿਵਾਦੀ ਨੂੰ ਢੇਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਥੇ ਹੀ ਦੋ ਅਤਿਵਾਦੀ ਮੁੱਠਭੇੜ ਥਾਂ ਤੋਂ ਫਰਾਰ ਹੋ ਗਏ। ਇਸ ਮੁੱਠਭੇੜ 'ਚ ਦੋ ਨੌਜਵਾਨ ਗੰਭੀਰ ਰੂਪ 'ਚ ਜਖ਼ਮੀ ਹੋ ਗਏ। ਜਿਸ 'ਚ ਇਲਾਜ ਦੌਰਾਨ ਇਕ ਨੌਜਵਾਨ ਨੇ ਹਸਪਤਾਲ 'ਚ ਦਮ ਤੋਡ਼ ਦਿਤਾ।

ਦੱਸ ਦਈਏ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਫਰਾਰ ਹੋਏ ਅਤਿਵਾਦੀਆਂ ਦੇ ਖਿਲਾਫ ਸਰਚ ਆਪਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ, ਖੁਫੀਆ ਸੂਚਨਾ ਮਿਲਣ 'ਤੇ ਫੌਜ ਨੇ ਇਹ ਆਪਰੇਸ਼ਨ ਚਲਾਇਆ ਸੀ। ਜਿਸ ਤੋਂ ਬਾਅਦ ਅਤਿਵਾਦੀਆਂ ਨੇ ਅਪਣੇ ਆਪ ਨੂੰ ਘਿਰਿਆ ਵੇਖ ਫਾਇਰਿੰਗ ਸ਼ੁਰੂ ਕਰ ਦਿਤੀ। ਇਸ ਮੁੱਠਭੇੜ 'ਚ 50 ਰਾਸ਼ਟਰੀ ਰਾਇਫਲਸ, ਸੀਆਰਪੀਐਫ ਦੀ 183/182 ਬਟਾਲੀਅਨ ਅਤੇ ਪੁਲਵਾਮਾ ਦੀ ਐਸਓਜੀ ਟੀਮ ਸ਼ਾਮਿਲ ਹੈ। 

ਸੂਤਰਾਂ ਮੁਤਾਬਕ, ਇਸ ਦੌਰਾਨ 2 ਤੋਂ 3 ਅਤਿਵਾਦੀ ਸੁਰੱਖਿਆਬਲਾਂ ਦੇ ਘੇਰੇ 'ਚ ਫਸੇ ਹੋਏ ਸਨ। ਤਾਜ਼ਾ ਅਪਡੇਟ ਮੁਤਾਬਕ ਇਕ ਅਤਿਵਾਦੀ ਨੂੰ ਫੌਜ ਨੇ ਢੇਰ ਕਰ ਦਿਤੇ। ਉਥੇ ਹੀ ਇਸ ਮੁੱਠਭੇੜ 'ਚ ਫੌਜ ਦੇ ਕਮਾਂਡੋ ਸਹਿਤ ਦੋ ਜਵਾਨ ਗੋਲੀ ਲੱਗਣ ਤੋਂ ਬਾਦ ਗੰਭੀਰ  ਰੂਪ 'ਚ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਜਵਾਨ ਬਲਜੀਤ ਸਿੰਘ  ਸ਼ਹੀਦ ਹੋ ਗਏ। ਇਲਾਕੇ 'ਚ ਮੋਬਾਇਲ ਅਤੇ ਇੰਟਰਨੈਟ ਸਰਵਿਸ ਨੂੰ ਬੰਦ ਕਰ ਦਿਤੀ ਗਿਆ ਹੈ।