ਦਿੱਲੀ ਦੇ ਕਰੋਲ ਬਾਗ ਸਥਿਤ ਇਕ ਹੋਟਲ 'ਚ ਲੱਗੀ ਭਿਆਨਕ ਅੱਗ, 15 ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ ਦੇ ਕਰੋਲ ਬਾਗ ਸਥਿਤ ਹੋਟਲ ਅਰਪਿਤ ਪੈਲਸ 'ਚ ਮੰਗਲਵਾਰ ਤੜਕੇ ਭੀਸ਼ਨ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਦੀਆਂ ਗੱਡੀਆਂ ਮੌਕੇ 'ਤੇ...

Arpit Palace in Fire

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਕਰੋਲ ਬਾਗ ਸਥਿਤ ਹੋਟਲ ਅਰਪਿਤ ਪੈਲਸ 'ਚ ਮੰਗਲਵਾਰ ਤੜਕੇ ਭੀਸ਼ਨ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਮੀਡੀਆ ਰਿਪੋਰਟਸ  ਮੁਤਾਬਕ ਦਮਕਲ ਦੀ 26 ਗੱਡੀਆਂ ਘਟਨਾ ਥਾਂ 'ਤੇ ਮੌਜੂਦ ਰਹੀ। ਐਨਐਨਆਈ ਦੇ ਅਨੁਸਾਨਰ, ਅੱਗ ਲਗਣ ਨਾਲ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ, ਕਈ ਲੋਕ ਜਖ਼ਮੀ ਹੋ ਗਏ।

ਦੱਸ ਦਈਏ ਕਿ ਹੋਟਲ 'ਚ ਹੁਣ ਵੀ ਕਈ ਲੋਕਾਂ ਦੇ ਫਸੇ ਹੋਣ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਜਦੋਂ 45 ਲੋਕਾਂ ਨੂੰ ਬਚਾਇਆ ਗਿਆ ਹੈ। ​ਫਾਇਰ ਆਫਿਸਰ ਸੁਨੀਲ ਚੌਧਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਹੋਟਲ ਤੋਂ ਬਾਹਰ ਕੱਡਿਆ ਜਾ ਰਿਹਾ ਹੈ ਅਤੇ ਫਿਲਹਾਲ ਬਚਾਅ ਕਾਰਜ ਜਾਰੀ ਹੈ। 
ਦੱਸ ਦਈਏ ਕਿ ਹੋਟਲ ਅਰਪਿਤ ਪੈਲੇਸ ਕਰੀਬ 25 ਸਾਲ ਪੁਰਾਨਾ ਹੈ। ਇਹ ਹੋਟਲ ਚਾਰ ਮੰਜ਼ਿਲਾ ਹੈ ਅਤੇ ਇਸ 'ਚ 46 ਕਮਰੇ ਹਨ। ਸਵੇਰੇ ਕਰੀਬ 4.30 ਵਜੇ ਹੋਟਲ 'ਚ ਅੱਗ ਲੱਗ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਹੋਟਲ 'ਚ ਅੱਗ ਲਗੀ ਤਾਂ ਉਸ ਸਮੇਂ ਲੋਕ ਅਪਣੇ ਕਮਰੇ 'ਚ ਸੋ ਰਹੇ ਸਨ। ਅੱਗ ਲੱਗਣ ਕਾਰਨ ਹੋਟਲ 'ਚ ਧੁਆਂ ਭਰਿਅ ਅਤੇ ਲੋਕਾਂ ਨੂੰ ਸਾਂਸ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ। ਦੱਸਿਆ ਜਾ ਰਿਹਾ ਹੈ ਕਿ ਦਮ ਘੁੰਟਨੇ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਦਿੱਲੀ ਹੋਟਲ ਐਸੋਸਿਏਸ਼ਨ ਦੇ ਉਪ ਪ੍ਰਧਾਨ ਬਾਲਨ ਮਣਿ ਦਾ ਕਹਿਣਾ ਹੈ ਕਿ ਅੱਗ ਡਕਟ 'ਚ ਲੱਗੀ ਸੀ ਜਿਸ ਕਾਰਨ ਉਸ ਦੀ ਲਪਟਾਂ ਕਮਰਿਆਂ ਤੱਕ ਪਹੁੰਚ ਗਈ।

ਹੋਟਲ ਸਾਰੇ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕਰ ਰਿਹਾ ਸੀ। ਜਾਂਚ ਤੋਂ ਬਾਅਦ ਹੀ ਹੋਟਲ ਨੂੰ ਲਾਇਸੇਂਸ ਮਿਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਦਸਾ ਕਿਤੇ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਵੀ ਕਰੋਲ ਬਾਗ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਇੱਥੇ ਦੀ ਬਿਦਨੁਪਰ ਇਲਾਕੇ 'ਚ ਇਕ ਫੈਕਟਰੀ 'ਚ ਅੱਗ ਲੱਗ ਜਾਣ ਦੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ।