ਫ਼ੌਜੀਆਂ ਨੇ ਬਰਫ਼ 'ਚ ਫ਼ਸੀ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਂਦੀਪੋਰ ਸਥਿਤ ਪਨਾਰ ਆਰਮੀ ਕੈਂਪ ਦੇ ਕੰਪਨੀ ਕਮਾਂਡਰ ਨੂੰ ਇਕ ਪਿੰਡ ਵਾਲੇ ਦਾ ਫੋਨ ਆਇਆ। ਇਸ ਪਿੰਡਵਾਸੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਬਰਫ਼ਬਾਰੀ...

Pregnant woman stuck in snow

ਸ਼੍ਰੀਨਗਰ : ਬਾਂਦੀਪੋਰ ਸਥਿਤ ਪਨਾਰ ਆਰਮੀ ਕੈਂਪ ਦੇ ਕੰਪਨੀ ਕਮਾਂਡਰ ਨੂੰ ਇਕ ਪਿੰਡ ਵਾਲੇ ਦਾ ਫੋਨ ਆਇਆ। ਇਸ ਪਿੰਡਵਾਸੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਬਰਫ਼ਬਾਰੀ ਵਿਚ ਫਸੀ ਉਨ੍ਹਾਂ ਦੀ ਗਰਭਵਤੀ ਪਤ‍ਨੀ ਗੁਲਸ਼ਨਾ ਬੇਗਮ ਨੂੰ ਹਸ‍ਪਤਾਲ ਤੱਕ ਪਹੁੰਚਾਉਣ ਵਿਚ ਉਨ੍ਹਾਂ ਦੀ ਮਦਦ ਕਰੋ। ਅਧਿਕਾਰੀਆਂ ਤੋਂ ਇਸ ਗੱਲ ਦੀ ਜਾਣਕਾਰੀ ਦਿਤੀ ਗਈ। ਫੌਜ ਜਿਸ ਸਮੇਂ ਇਸ ਮਹਿਲਾ ਦੀ ਮਦਦ ਲਈ ਨਿਕਲੀ ਉਸ ਸਮੇਂ ਤੇਜ਼ ਬਰਫ਼ਬਾਰੀ ਹੋ ਰਹੀ ਸੀ ਅਤੇ ਤਾਪਮਾਨ -7 ਡਿਗਰੀ ਤੋਂ ਵੀ ਹੇਠਾਂ ਸੀ। ਸੜਕਾਂ 'ਤੇ ਬਰਫ਼ ਦੀ ਮੋਟੀ ਚਾਦਰ ਸੀ ਅਤੇ ਕਿਸੇ ਵੀ ਤਰ੍ਹਾਂ ਨਾਲ ਗੱਡੀ ਦੇ ਜ਼ਰੀਏ ਹਸ‍ਪਤਾਲ ਪਹੁੰਚਣਾ ਅਸੰਭਵ ਸੀ। 

ਇਸ ਮਹਿਲਾ ਨੂੰ ਠੀਕ ਸਮੇਂ 'ਤੇ ਹਸ‍ਪਤਾਲ ਪੰਹੁਚਾਣਾ ਬਹੁਤ ਹੀ ਜ਼ਰੂਰੀ ਸੀ। ਇਸ ਤੋਂ ਬਾਅਦ ਬਾਂਦੀਪੋਰ ਰਾਸ਼‍ਟਰੀ ਰਾਇਫਲ‍ਸ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ। ਬਿਨਾਂ ਸਮਾਂ ਗਵਾਏ ਉਹ ਮਹਿਲਾ ਦੇ ਘਰ ਪੁੱਜੇ ਅਤੇ ਸ‍ਟ੍ਰੈਚਰ 'ਤੇ ਮਹਿਲਾ ਨੂੰ ਲਿਟਾ ਕੇ ਹਸਪਤਾਲ ਨੂੰ ਨਿਕਲ ਪਏ। ਬਰਫ਼ਬਾਰੀ ਅਤੇ ਠੰਡ ਦੇ ਵਿਚ ਜਵਾਨ ਇਸ ਮਹਿਲਾ ਨੂੰ ਮੋਢੇ 'ਤੇ ਲੱਦੇ ਲਗਭੱਗ ਦੋ ਕਿਲੋਮੀਟਰ ਤੱਕ ਚਲੇ ਅਤੇ ਉਹ ਵੀ ਉਸ ਹਾਲਤ ਵਿਚ ਜਦੋਂ ਉਨ੍ਹਾਂ  ਦੇ ਪੈਰ ਅੱਧੇ ਕਿਲੋਮੀਟਰ ਤੱਕ ਬਰਫ਼ ਵਿਚ ਫ਼ਸੇ ਹੋਏ ਸਨ। ਇਸ ਮਹਿਲਾ ਨੂੰ ਬਾਂਦੀਪੋਰ ਸਥਿਤ ਜਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਫੌਜ ਦੀ ਐਂਬੁਲੈਂਸ ਨੇ ਇਸ ਵਿਚ ਮਦਦ ਕੀਤੀ। 

ਫੌਜ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ ਅਤੇ ਪਹਿਲਾਂ ਹੀ ਸਿਵਲ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ ਸੀ। ਫੌਜ ਨੇ ਹਸ‍ਪਤਾਲ ਵਿਚ ਡਾਕ‍ਟਰਾਂ ਨੂੰ ਪਹਿਲਾਂ ਹੀ ਤਿਆਰ ਰਹਿਣ ਨੂੰ ਕਹਿ ਦਿਤਾ ਸੀ। ਚੈਕਅਪ ਤੋਂ ਬਾਅਦ ਪਤਾ ਲਗਿਆ ਕਿ ਮਹਿਲਾ ਦੇ ਕੁੱਖ ਵਿਚ ਜੁੜਵਾ ਬੱਚੇ ਪਲ ਰਹੇ ਹਨ। ਉਸ ਨੂੰ ਤੁਰਤ ਆਪਰੇਸ਼ਨ ਦੀ ਜ਼ਰੂਰਤ ਸੀ। ਬਾਂਦੀਪੋਰ ਤੋਂ ਮਹਿਲਾ ਨੂੰ ਤੁਰਤ ਸ਼੍ਰੀਨਗਰ ਹਸਪਤਾਲ ਭੇਜਿਆ ਗਿਆ ਸੀ।  ਐਤਵਾਰ ਦੀ ਰਾਤ ਮਹਿਲਾ ਨੇ ਦੋ ਸ‍ਿਹਤਮੰਦ ਬੱਚਿਆਂ ਨੂੰ ਜਨ‍ਮ ਦਿਤਾ।