ਜੇਲ੍ਹ 'ਚ ਅੰਗ੍ਰੇਜ਼ੀ ਟਾਇਲਟ ਨਾ ਹੋਣ 'ਤੇ ਮੁਲਜ਼ਮ ਨੇ ਮੰਗੀ ਜ਼ਮਾਨਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਕਰਮਚਾਰੀ ਦੀ ਹੱਤਿਆ ਦੇ ਆਰੋਪੀ ਨੇ ਅਪਣੀ ਜ਼ਮਾਨਤ ਦੀ ਅਜਿਹੀ ਵਜ੍ਹਾ ਦੱਸੀ ਕਿ ਹਾਈ ਕੋਰਟ ਨੂੰ ਵੀ ਸੋਚਣਾ ਪੈ ਗਿਆ।  ਰਾਸ਼ਟਰੀ ਸਵੈਸੇਵਕ ਸੰਘ...

Western commodes

ਬੈਂਗਲੁਰੂ : ਆਰਐਸਐਸ ਕਰਮਚਾਰੀ ਦੀ ਹੱਤਿਆ ਦੇ ਆਰੋਪੀ ਨੇ ਅਪਣੀ ਜ਼ਮਾਨਤ ਦੀ ਅਜਿਹੀ ਵਜ੍ਹਾ ਦੱਸੀ ਕਿ ਹਾਈ ਕੋਰਟ ਨੂੰ ਵੀ ਸੋਚਣਾ ਪੈ ਗਿਆ।  ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਨੇਤਾ ਰੁਦਰੇਸ਼ ਦੀ ਹੱਤਿਆ ਦੇ ਆਰੋਪੀ ਵਸੀਮ ਅਹਿਮਦ (34) ਨੇ ਬੈਂਗਲੁਰੂ ਦੇ ਪਰੱਪਨ ਜੇਲ੍ਹ ਅਤੇ ਵਿਕਟੋਰੀਆ ਹਸਪਤਾਲ ਵਿਚ ਪੱਛਮੀ ਟਾਇਲਟ ਨਾ ਹੋਣ ਦਾ ਆਧਾਰ ਬਣਾ ਕੇ ਜ਼ਮਾਨਤ ਲਈ ਬੇਨਤੀ ਕੀਤੀ ਸੀ।

ਵਸੀਮ ਅਹਿਮਦ ਨੇ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿਚ ਅਪਣੇ ਖੱਬੇ ਗੋਡੇ ਵਿਚ ਪਰੇਸ਼ਾਨੀ ਦੀ ਗੱਲ ਕਹੀ ਸੀ ਅਤੇ ਕਿਹਾ ਸੀ ਕਿ ਉਸ ਨੂੰ ਭਾਰਤੀ ਟਾਇਲਟ ਵਿਚ ਬੈਠਣ 'ਤੇ ਪਰੇਸ਼ਾਨੀ ਹੁੰਦੀ ਹੈ। ਲਿਹਾਜ਼ਾ, ਉਸਦੇ ਇਲਾਜ ਲਈ ਜ਼ਮਾਨਤ ਦਿਤੀ ਜਾਵੇ ਪਰ ਵਿਸ਼ੇਸ਼ ਅਦਾਲਤ ਨੇ ਉਸਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿਤੀ। ਇਸ ਤੋਂ ਬਾਅਦ ਉਸਨੇ 6 ਫਰਵਰੀ 2019 ਨੂੰ ਹਾਈਕੋਰਟ ਤੋਂ ਗੁਹਾਰ ਲਗਾਈ। 

ਵਸੀਮ ਨੇ ਕਿਹਾ ਕਿ ਉਸ ਨੂੰ ਗੋਡੇ ਦੀ ਸਰਜਰੀ ਦੀ ਸਖ਼ਤ ਜ਼ਰੂਰਤ ਹੈ ਅਤੇ ਵਿਕਟੋਰੀਆ ਹਸਪਤਾਲ ਵਿਚ ਵੀ ਪੱਛਮੀ ਟਾਇਲਟ ਨਹੀਂ ਹੈ।  ਲਿਹਾਜ਼ਾ, ਉਸਨੂੰ ਜ਼ਮਾਨਤ ਦਿਤੀ ਜਾਵੇ, ਤਾਂਕਿ ਉਹ ਨਿਜੀ ਖਰਚ 'ਤੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾ ਸਕੇ। ਹਾਈ ਕੋਰਟ ਨੇ ਵਿਕਟੋਰੀਆ ਹਸਪਤਾਲ ਦੇ ਨਾਲ - ਨਾਲ ਜੇਲ੍ਹ ਵਿਚ ਪੱਛਮੀ ਟਾਇਲਟ ਹੋਣ ਦੀ ਤਫ਼ਤੀਸ਼ ਕਰਾਈ ਅਤੇ ਅਧਿਕਾਰੀਆਂ ਨੂੰ ਰਿਪੋਰਟ ਸੌਂਪਣ ਲਈ ਕਿਹਾ। ਬਾਅਦ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਦੋਵਾਂ ਥਾਵਾਂ 'ਤੇ ਪੱਛਮੀ ਟਾਇਲਟ ਨਾਲ ਲੈਸ ਟਾਇਲਟ ਮੌਜੂਦ ਸਨ। ਜਿਸ ਦੇ ਅਧਾਰ 'ਤੇ ਹਾਈਕੋਰਟ ਨੇ ਵਸੀਮ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿਤੀ।