ਅਨੋਖੀ ਰੇਡ, ਕਬਰ ਚੋਂ ਨਿਕਲਿਆ 433 ਕਰੋੜ ਦਾ ਖਜ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਅਨੋਖੀ ਰੇਡ ਮਾਰੀ ਗਈ ਕਿਉਂਕਿ ਇਹ ਛਾਪਾ ਕਬਰਿਸਤਾਨ ਵਿਚ ਪਿਆ ਸੀ।

Treasury

ਚੇਨਈ : ਕਾਲੇ ਧਨ 'ਤੇ ਨਕੇਲ ਕੱਸਣ ਅਤੇ ਠੱਲ ਪਾਉਣ ਲਈ ਇਨਕਮ ਟੈਕਸ ਵਿਭਾਗ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਖਜ਼ਾਨਾ ਅਜਿਹੀ ਥਾਂ 'ਤੇ ਲੁਕਾਇਆ ਗਿਆ ਸੀ ਕਿ ਜਿਥੇ ਹਜ਼ਾਰਾਂ ਲੋਕ ਸੋ ਰਹੇ ਸਨ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਅਨੋਖੀ ਰੇਡ ਮਾਰੀ ਗਈ ਕਿਉਂਕਿ ਇਹ ਛਾਪਾ ਕਬਰਿਸਤਾਨ ਵਿਚ ਪਿਆ ਸੀ। ਛਾਪੇ ਦੌਰਾਨ ਇਕ ਕਬਰ ਨੂੰ ਪੁੱਟਿਆ ਗਿਆ ਤਾਂ ਉਸ

ਵਿਚੋਂ 433 ਕਰੋੜ ਰੁਪਏ ਦਾ ਖਜ਼ਾਨ ਮਿਲਿਆ। ਇਹ ਕਹਾਣ ਚੇਨਈ ਦੀ ਇਕ ਕਬਰ ਤੋਂ ਸ਼ੁਰੂ ਹੁੰਦੀ ਹੈ। ਇਨਕਮ ਟੈਕਸ ਵਿਭਾਗ ਨੂੰ ਖ਼ਬਰ ਮਿਲੀ ਕਿ ਤਾਮਿਲਨਾਡੂ ਦੇ ਮਸ਼ਹੂਰ ਸਵਰਨਾ ਸਟੋਰ, ਲੋਟਸ ਗਰੁੱਪ ਅਤੇ ਜ਼ੀ ਸਕਵਾਇਰ ਦੇ ਮਾਲਕਾਂ ਨੇ ਨਕਦੀ ਰਾਹੀਂ ਚੇਨਈ ਵਿਚ 180 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਅਤੇ ਉਹ ਇਸ ਸੌਦੇ ਨੂੰ ਲੁਕਾ ਕੇ ਕਰ ਦੀ ਹੇਰਾਫੇਰੀ ਕਰ ਰਹੇ ਹਨ। 

ਖ਼ਬਰ ਇੰਨੀ ਪੱਕੀ ਸੀ ਕਿ ਇਨਕਸ ਟੈਕਸ ਵਿਭਾਗ ਨੇ ਇਹਨਾਂ ਕੰਪਨੀਆਂ ਦੇ ਚੇਨਈ ਅਤੇ ਕੋਇੰਬਟੂਰ ਵਿਖੇ 72 ਟਿਕਾਣਿਆਂ ਤੇ ਛਾਪਾ ਮਾਰਨ ਲਈ ਕਈ ਟੀਮਾਂ ਤਿਆਰ ਕੀਤੀਆਂ ਪਰ ਛਾਪੇਮਾਰੀ ਦੌਰਾਨ ਕੁਝ ਵੀ ਹਾਸਲ ਨਹੀਂ ਹੋਇਆ। ਵਿਭਾਗ ਨੂੰ ਯਕੀਨ ਨਹੀਂ ਸੀ ਕਿ ਤਿੰਨਾਂ ਕੰਪਨੀਆਂ ਦੇ ਮਾਲਿਕ ਬਾਰੇ ਪੁਖ਼ਤਾ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਆਪ੍ਰੇਸ਼ਨ ਫੇਲ੍ਹ ਹੋ ਗਿਆ। 

ਮੁਖ਼ਬਰਾਂ ਨੂੰ ਸੁਚੇਤ ਕੀਤਾ ਗਿਆ ਅਤੇ ਸ਼ਹਿਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਜਾ ਕੇ ਪਤਾ ਲਗਾ ਕਿ ਇਕ ਐਸਯੂਵੀ ਗੱਡੀ ਉਸ ਦਿਨ ਸੜਕਾਂ 'ਤੇ ਬਿਨਾਂ ਕਾਰਨ ਘੁੰਮਦੀ ਰਹੀ। ਇਸ ਨੂੰ ਦੇਖ ਕੇ ਵਿਭਾਗ ਨੂੰ ਸ਼ੱਕ ਹੋਇਆ ਤਾਂ ਅਗਲੇ ਹੀ ਦਿਨ ਪੁਲਿਸ ਨੇ ਇਸ ਐਸਯੂਵੀ ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। 7 ਫਰਵਰੀ 2019 ਨੂੰ ਕਬਰਿਸਤਾਨ ਵਿਚ ਇਨਕਮ ਟੈਕਸ ਵਿਭਾਗ ਦੀ

ਟੀਮ ਇਕ ਕਬਰਿਸਤਾਨ ਵਿਚ ਦਾਖਲ ਹੋਈ। ਟੀਮ ਦੇ ਨਾਲ ਯੂਐਸਵੀ ਦਾ ਡਰਾਈਵਰ ਵੀ ਸੀ ਜਿਸ ਨੇ ਇਕ ਕਬਰ ਵੱਲ ਇਸ਼ਾਰਾ ਕੀਤਾ। ਟੀਮ ਦੀ ਨਿਗਰਾਨੀ ਵਿਚ ਕਬਰ ਨੂੰ ਪੁੱਟਿਆ ਗਿਆ ਅਤੇ ਫਿਰ ਜੋ ਸਾਹਮਣੇ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੀ। ਇਸ ਕਬਰ ਵਿਚ ਲਾਸ਼ ਨਹੀਂ ਸਗੋਂ ਖਜ਼ਾਨਾ ਦਫਨ ਕੀਤਾ ਗਿਆ ਸੀ। ਪੂਰੇ 433 ਕਰੋੜ ਰੁਪਏ ਦਾ ਖਜ਼ਾਨਾ। 25 ਕਰੋੜ ਰੁਪਏ ਨਕਦ,

12 ਕਿਲੋ ਸੋਨਾ ਅਤੇ 626 ਕੈਰਟ ਹੀਰੇ, ਜੋ ਕਿ ਉਸ ਦਿਨ ਸ਼ਹਿਰੀ ਦੀਆਂ ਸੜਕਾਂ ਤੇ ਘੁੰਮਣ ਵਾਲੀ ਇਸ ਐਸਯੂਵੀ ਦੀ ਗੱਡੀ ਦੇ ਡਰਾਈਵਰ ਦੀ ਨਿਸ਼ਾਨਦੇਹੀ 'ਤੇ ਪੁੱਟੀ ਗਈ। ਇਸ ਘਪਲੇ ਵਿਚ ਸ਼ਾਮਲ ਤਿੰਨੋਂ ਵੱਡੀ ਕੰਪਨੀਆਂ ਸਵਰਨਾ ਸਟੋਰ, ਲੋਟਸ ਗਰੁੱਪ ਅਤੇ ਜ਼ੀ ਸਕਵਾਇਰ ਦੇ ਮਾਲਕਾਂ ਨੇ ਇਸ ਨੂੰ ਪਹਿਲਾਂ ਹੀ ਪਾਰ ਕਰ ਦਿਤਾ ਸੀ। ਪੈਸਿਆਂ ਦੀ ਹੇਰਾਫੇਰੀ ਤੋਂ ਇਲਾਵਾ ਆਈਟੀ ਮਾਹਿਰਾਂ ਦੀ

ਮਦਦ ਲੈ ਕੇ ਇਹਨਾਂ ਲੋਕਾਂ ਨੇ ਕੰਪਿਊਟਰ ਦੇ ਰਿਕਾਰਡ ਨੂੰ ਵੀ ਹਟਾ ਦਿਤਾ ਅਤੇ ਪੈਸਿਆਂ ਨੂੰ ਯੂਐਸਵੀ ਗੱਡੀ ਵਿਚ ਲੁਕਾ ਕੇ ਸਾਰਾ ਦਿਨ ਸ਼ਹਿਰ ਵਿਚ ਘੁੰਮਾਉਂਦੇ ਹੋਏ ਜਦ ਕੋਈ ਥਾਂ ਨਹੀਂ ਮਿਲੀ ਤਾਂ ਉਸ ਨੂੰ ਇਕ ਨੇੜਲੇ ਕਬਰਿਸਤਾਨ ਵਿਚ ਲੁਕੋ ਦਿਤਾ। 28 ਜਨਵਰੀ 2019 ਨੂੰ ਮਾਰੇ ਗਏ ਇਨਕਮ ਟੈਕਸ ਦੇ ਛਾਪੇ ਵਿਚ ਵਿਭਾਗ ਨੂੰ ਜ਼ਿਆਦਾ ਕੁੱਝ ਵੀ ਹਾਸਲ ਨਹੀਂ ਹੋਇਆ ਸੀ।

28 ਜਨਵਰੀ ਨੂੰ ਸ਼ੁਰੂ ਹੋਇਆ ਇਹ ਆਪ੍ਰੇਸ਼ਨ ਪੂਰੇ 9 ਦਿਨ ਬਾਅਦ ਜਾ ਕੇ ਖਤਮ ਹੋਇਆ। ਇਸ ਆਪ੍ਰੇਸ਼ਨ ਦੇ ਖਤਮ ਹੋਣ ਤੋਂ ਬਾਅਦ ਇਨਕਮ ਟੈਕਸ ਅਧਿਕਾਰੀ ਕੰਪਿਊਟਰ ਤੋਂ ਡਿਲੀਟ ਕੀਤੇ ਗਏ ਡਾਟਾ ਨੂੰ ਵਾਪਸ ਲੈਣ ਲਈ ਆਈਟੀ ਮਾਹਿਰਾਂ ਦੀ ਮਦਦ ਲੈ ਰਹੇ ਹਨ ਤਾਂ ਕਿ ਇਹਨਾਂ ਤਿੰਨਾਂ ਕੰਪਨੀਆਂ ਦੇ ਮਾਲਕਾਂ ਨੇ ਨਕਦੀ ਤੌਰ 'ਤੇ ਚੇਨਈ ਵਿਚ ਜਿਹੜੀ 180 ਕਰੋੜ ਦੀ ਜਾਇਦਾਦ ਖਰੀਦੀ ਹੈ ਉਸ ਦਾ ਖੁਲਾਸਾ ਕੀਤਾ ਜਾ ਸਕੇ।