ਰਾਜਸਭਾ 'ਚ ਬਜਟ 'ਤੇ ਉੱਠ ਰਹੇ ਸਵਾਲਾਂ ਦਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਕਈ ਵਾਰ ਖਾਤੇ ਵਿਚ ਦੇਰੀ ਹੁੰਦੀ ਹੈ ਤੇ ਐਕਟ ਉਸ ਦੇ ਅਨੁਸਾਰ ਬਿਆਜ ਵੀ ਰੱਖਿਆ ਜਾਂਦਾ ਹੈ।

Narendra Tomar

ਨਵੀਂ ਦਿੱਲੀ: ਰਾਜ ਸਭਾ ਦੀ ਬੈਠਕ ਜਾਰੀ ਹੈ। ਇਸ ਦੇ ਚਲਦੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ ਨੂੰ ਹੀ ਉੱਚ ਸਦਨ ਵਿਚ ਬਜਟ ’ਤੇ ਚਰਚਾ ਦਾ ਜਵਾਬ ਦੇਵੇਗੀ। ਇਸ ਵਿਚਕਾਰ ਰਾਜਸਭਾ 'ਚ ਬਜਟ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਰਹੇ ਹਨ। ਨਰਿੰਦਰ ਤੋਮਰ ਬਜਟ ਕਾਰਵਾਈ ਦੌਰਾਨ ਕਿਹਾ ਕਿ ਮਨਰੇਗਾ ਬਹੁਤ ਹੀ ਮਹੱਤਵ ਪ੍ਰੋਗਰਾਮ ਹੈ ਅਤੇ ਦੇਸ਼ਭਰ ਵਿਚ ਮਨਰੇਗਾ ਦੇ ਅੰਦਰ ਲਗਭਗ 14 ਕਰੋੜ ਨੋਕਰੀਧਾਰੀ ਹਨ 10 ਕਰੋੜ ਦੇ ਕਰੀਬ ਲੋਕ ਇਸ ਵਿਚ ਕੰਮ ਕਰ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਹਿਲਾ ਦਾ ਕੰਮ ਪ੍ਰਤੀਸ਼ਤ ਬਾਬਤ 52 ਪ੍ਰਤੀਸ਼ਤ ਹੈ ਅਤੇ ਮਨਰੇਗਾ ਵਿਚ ਰਿਕਾਰਡ ਕਾਇਮ ਹੋਇਆ ਹੈ ਤੇ  330 ਮਾਨਵ ਦਿਵਸ ਲਗਭਗ ਸਿਰਜਿਤ ਹੋਏ ਹਨ। ਦੇਸ਼ ਵਿਚ ਕੇਂਦਰ ਸਰਕਾਰ ਹਰ ਸਾਲ ਮਨਰੇਗਾ ਬਜਟ ਵਿਚ ਲਗਾਤਾਰ ਵਾਧਾ ਕਰਨ ਦੀ  ਹੈ। ਪਿਛਲੇ ਸਾਲ 61 ਹਜ਼ਾਰ ਕਰੋੜ ਬਜਟ ਸੀ ਅਤੇ 73 ਹਜ਼ਾਰ ਕਰੋੜ ਰੱਖਿਆ ਗਿਆ ਹੈ, ਜਦੋਂ ਕੋਰੋਨਾ ਮਹਾਮਾਰੀ ਆਈ ਸੀ ਫਿਰ ਜ਼ਰੂਰਤ ਸੀ ਤੇ ਪਿੰਡ ਵਿਚ ਰੋਜਗਾਰ ਉਪਲਭੰਧ ਕੀਤੇ ਜਾਣ ਤੇ ਫਿਰ ਸਰਕਾਰ ਨੇ  61 ਹਜ਼ਾਰ ਕਰੋੜ ਬਜਟ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਕ ਲੱਖ 11 ਹਜ਼ਾਰ  ਕਰੋੜ ਦਾ ਪ੍ਰਾਵਧਾਨ ਕੀਤਾ ਤੇ ਜਿਸ 90 ਹਾਜ਼ਰ ਰਾਜਾਂ ਨੂੰ ਜਾਰੀ ਕੀਤਾ ਜਾ ਚੁੱਕਿਆ ਹੈ। ਮਜ਼ਦੂਰੀ ਦਾ ਪੂਰਾ ਭੁਗਤਾਨ ਹੈ ਜੋ ਖਾਤਾ ਮਜਦੂਰਾਂ ਦੇ ਖਾਤੇ ਵਿਚ 99% ਜਾਂਦਾ ਹੈ। ਜੇਕਰ ਕਈ ਵਾਰ ਖਾਤੇ ਵਿਚ ਦੇਰੀ ਹੁੰਦੀ ਹੈ ਤੇ ਐਕਟ ਉਸ ਦੇ ਅਨੁਸਾਰ ਬਿਆਜ ਵੀ ਰੱਖਿਆ ਜਾਂਦਾ ਹੈ। 

ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਐਲਾਨ ਮੁਤਾਬਕ 29 ਜਨਵਰੀ ਤੋਂ 15 ਫ਼ਰਵਰੀ ਤਕ ਚੱਲਣਾ ਸੀ। ਬਾਅਦ ਵਿਚ ਤੈਅ ਕੀਤਾ ਕਿ ਦੋਹਾਂ ਸਦਨਾਂ ਦੀ ਸਨਿਚਰਵਾਰ ਨੂੰ ਬੈਠਕ ਤੋਂ ਬਾਅਦ ਮੌਜੂਦਾ ਸੈਸ਼ਨ ਦਾ ਪਹਿਲਾ ਪੜਾਅ ਖ਼ਤਮ ਹੋ ਜਾਵੇਗਾ। ਚੇਅਰਮੈਨ ਦੇ ਇਸ ਐਲਾਨ ਤੋਂ ਬਾਅਦ ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਸ਼ੁਕਰਵਾਰ ਨੂੰ ਹੀ ਖ਼ਤਮ ਹੋ ਜਾਵੇਗਾ। ਬਜਟ ਸੈਸ਼ਨ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤਕ ਚੱਲਣ ਦਾ ਪ੍ਰੋਗਰਾਮ ਹੈ।