ਅੱਜ ਰਾਸ਼ਟਰਪਤੀ ਭਵਨ ਦੇ 'Udyanotsav' ਦਾ ਉਦਘਾਟਨ ਕਰਨਗੇ ਰਾਮਨਾਥ ਕੋਵਿੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਗਲ ਗਾਰਡਨ 13 ਜਨਵਰੀ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ।

President Kovind

ਨਵੀਂ ਦਿੱਲੀ: ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਕੰਪਲੈਕਸ ਦਾ ਪ੍ਰਸਿੱਧ ਮੁਗਲ ਗਾਰਡਨ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਮੁਗਲ ਗਾਰਡਨ 13 ਜਨਵਰੀ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਆਮ ਲੋਕ 13 ਫਰਵਰੀ ਤੋਂ 21 ਮਾਰਚ ਤੱਕ ਮੁਗਲ ਗਾਰਡਨ ਦੀ ਸੁੰਦਰਤਾ ਨੂੰ ਵੇਖ ਸਕਣਗੇ।  ਰਾਸ਼ਟਰਪਤੀ ਰਾਮਨਾਥ ਕੋਵਿੰਦ 12 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਸਾਲਾਨਾ "ਉਦਯਾਨੋਉਸਵ" ਦਾ ਉਦਘਾਟਨ ਕਰਨਗੇ।

ਕਿਵੇਂ ਮਿਲੇਗੀ ਐਂਟਰੀ?
ਰਾਸ਼ਟਰਪਤੀ ਭਵਨ ਸਕੱਤਰੇਤ ਵੱਲੋਂ ਮੁਗਲ ਗਾਰਡਨ ਦੇ ਉਦਘਾਟਨ ਸੰਬੰਧੀ ਜਾਰੀ ਕੀਤੇ ਗਏ ਬਿਆਨ ਅਨੁਸਾਰ ਮੁਗਲ ਗਾਰਡਨ ਨੂੰ ਦੇਖਣ ਲਈ ਸੈਲਾਨੀਆਂ ਨੂੰ ਇਸ ਵਾਰ ਪਹਿਲਾਂ ਤੋਂ ਹੀ ਆਨਲਾਈਨ ਬੁਕਿੰਗ ਕਰਨੀ ਪਏਗੀ। ਬੁਕਿੰਗ ਲਈ, ਲੋਕ ਰਾਸ਼ਟਰਪਤੀ ਦੇ ਸਕੱਤਰੇਤ ਦੀ ਸਾਈਟ 'ਤੇ ਜਾ ਕੇ ਅਡਵਾਂਸ ਬੁਕਿੰਗ ਕਰ ਸਕਣਗੇ। 

ਅਧਿਕਾਰਤ ਜਾਣਕਾਰੀ ਅਨੁਸਾਰ ਮੁਗਲ ਗਾਰਡਨ 13 ਫਰਵਰੀ ਤੋਂ 21 ਮਾਰਚ 2021 ਤੱਕ ਆਮ ਲੋਕਾਂ ਲਈ ਖੁੱਲਾ ਰਿਹਾ ਹੈ। ਇਸ ਸਮੇਂ ਦੌਰਾਨ ਇਹ ਸਫਾਈ ਲਈ ਸਰਕਾਰੀ ਛੁੱਟੀਆਂ ਤੋਂ ਇਲਾਵਾ ਸੋਮਵਾਰ ਨੂੰ ਵੀ ਬੰਦ ਰਹੇਗਾ।