CM ਸਟਾਲਿਨ ਦੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੀਤੀ ਇਹ ਸ਼ਿਕਾਇਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਿਖਿਆ- ਸੜਕ ਇੰਨੀ ਖ਼ਰਾਬ ਹੈ ਕਿ ਕਈ ਜ਼ਿਲ੍ਹਿਆਂ 'ਚ ਦੌਰੇ ਲਈ ਰੇਲ ਰਾਹੀਂ ਜਾਣਾ ਪਿਆ

CM MK Stalin with Union Minister Nitin Gadkari (file photo)

ਤਾਮਿਲਨਾਡੂ: ਮੁੱਖ ਮੰਤਰੀ ਐਮਕੇ ਸਟਾਲਿਨ ਨੇ ਸ਼ਨੀਵਾਰ ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ। ਇਸ ਵਿੱਚ ਉਨ੍ਹਾਂ ਨੇ ਚੇਨਈ ਤੋਂ ਰਾਨੀਪੇਟ ਨੈਸ਼ਨਲ ਹਾਈਵੇਅ ਦੀ ਬੁਰੀ ਹਾਲਤ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਨੂੰ ਕੁਝ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਰੇਲਗੱਡੀ ਰਾਹੀਂ ਜਾਣਾ ਪਿਆ।

ਸੀਐਮ ਸਟਾਲਿਨ ਨੇ ਲਿਖਿਆ, ''ਚੇਨਈ-ਬੈਂਗਲੁਰੂ ਹਾਈਵੇਅ ਚੇਨਈ ਅਤੇ ਇਸ ਦੀਆਂ ਬੰਦਰਗਾਹਾਂ ਨੂੰ ਕਾਂਚੀਪੁਰਮ, ਵੇਲੋਰ, ਰਾਨੀਪੇਟ, ਹੋਸੂਰ ਅਤੇ ਕ੍ਰਿਸ਼ਨਾਗਿਰੀ ਵਰਗੇ ਉਦਯੋਗਿਕ ਖੇਤਰਾਂ ਨਾਲ ਜੋੜਦਾ ਹੈ। ਇਹ ਗੱਲ ਸਾਡੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਸੰਸਦ ਵਿੱਚ ਚੁੱਕੀ ਸੀ ਪਰ ਉਦੋਂ ਕੇਂਦਰੀ ਮੰਤਰੀ ਦਾ ਜਵਾਬ ਬਹੁਤ ਸਾਧਾਰਨ ਅਤੇ ਗੈਰ-ਜ਼ਿੰਮੇਵਾਰਾਨਾ ਸੀ। ਮੈਂ ਤੁਹਾਡੇ ਜਵਾਬ ਤੋਂ ਬਹੁਤ ਨਿਰਾਸ਼ ਹਾਂ।''

ਸਟਾਲਿਨ ਨੇ ਅੱਗੇ ਲਿਖਿਆ- 'ਇਹ ਮੰਦਭਾਗਾ ਹੈ ਕਿ ਅਜਿਹਾ ਪ੍ਰਭਾਵ ਪੈਦਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ NHAI ਨੂੰ ਸਹਿਯੋਗ ਨਹੀਂ ਕਰ ਰਹੀ ਹੈ, ਇਸ ਗੱਲ ਨੂੰ ਸੰਸਦ 'ਚ ਨਿਤਿਨ ਗਡਕਰੀ ਦੇ ਜਵਾਬ 'ਚ ਰੇਖਾਂਕਿਤ ਕੀਤਾ ਗਿਆ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਸੱਚ ਨਹੀਂ ਹੈ ਅਤੇ ਅਸੀਂ ਰਾਜ ਅਤੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਵਿੱਚ ਭੇਦਭਾਵ ਕੀਤੇ ਬਿਨਾਂ ਸਭ ਨੂੰ ਤੇਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਸਟਾਲਿਨ ਲਿਖਦੇ ਹਨ, 'ਐੱਨ.ਐੱਚ.-4 ਦੇ ਸ਼੍ਰੀਪੇਰੰਬਦੂਰ ਤੋਂ ਵਲਜਾਪੇਟ ਖੰਡ ਤੱਕ ਛੇ ਮਾਰਗੀ ਕਰਨ ਦਾ ਕੰਮ ਚੱਲ ਰਿਹਾ ਸੀ, ਪਰ ਠੇਕੇਦਾਰਾਂ ਅਤੇ NHAI ਵਿਚਕਾਰ ਠੇਕੇ ਦੇ ਮੁੱਦੇ ਕਾਰਨ, ਕੰਮ ਠੱਪ ਹੋ ਗਿਆ ਹੈ ਅਤੇ ਇਸ ਲਈ ਸੜਕ ਦੀ ਹਾਲਤ ਬਹੁਤ ਖਰਾਬ ਹੈ। ਮੈਂ ਸ਼ੁਕਰਗੁਜ਼ਾਰ ਹੋਵਾਂਗਾ ਜੇਕਰ ਤੁਸੀਂ ਸਾਡੇ ਸੰਸਦ ਮੈਂਬਰ ਦੀ ਬੇਨਤੀ 'ਤੇ ਗੌਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਸਕਦੇ ਹੋ।