ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਬਿਹਾਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਜਿੱਤਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਦੇ ਹੱਕ ’ਚ 129 ਵੋਟਾਂ ਪਈਆਂ ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ

Patna: Bihar Chief Minister Nitish Kumar with NDA MLAs arrives at Bihar Legislative Assembly for the floor test of his government, at Vidhan Bhawan in Patna, Monday, Feb. 12, 2024. (PTI Photo)

ਪਟਨਾ: ਬਿਹਾਰ ’ਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਸੋਮਵਾਰ ਨੂੰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਜਿੱਤ ਲਿਆ। ਸਰਕਾਰ ਦੇ ਹੱਕ ’ਚ 129 ਵੋਟਾਂ ਪਈਆਂ ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ। ਬਿਹਾਰ ਵਿਧਾਨ ਸਭਾ ’ਚ ਕੁਲ 243 ਮੈਂਬਰ ਹਨ। 

ਅਵਧ ਬਿਹਾਰੀ ਚੌਧਰੀ ਨੂੰ ਬਿਹਾਰ ਵਿਧਾਨ ਸਭਾ ਦੇ ਸਪੀਕਰ ਅਹੁਦੇ ਤੋਂ ਹਟਾਇਆ ਗਿਆ

ਪਟਨਾ: ਬਿਹਾਰ ਵਿਧਾਨ ਸਭਾ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਆਗੂ ਅਵਧ ਬਿਹਾਰੀ ਚੌਧਰੀ ਨੂੰ ਸਦਨ ਦੇ ਸਪੀਕਰ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਸੋਮਵਾਰ ਨੂੰ ਪਾਸ ਕਰ ਦਿਤਾ। ਇਸ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲ ਕੇ ਬਣਾਈ ਅਪਣੀ ਨਵੀਂ ਸਰਕਾਰ ਲਈ ਭਰੋਸੇ ਦੀ ਵੋਟ ਹਾਸਲ ਕਨ ਲਈ ਸੋਮਵਾਰ ਨੂੰ ਵਿਧਾਨ ਸਭਾ ’ਚ ਮਤਾ ਪੇਸ਼ ਕੀਤਾ। 

ਮੁੱਖ ਮੰਤਰੀ ਨਿਤੀਸ਼ ਕੁਮਾਰ ਇਕ ਪੰਦਰਵਾੜੇ ਪਹਿਲਾਂ ਮਹਾਗਠਜੋੜ ਤੋਂ ਵੱਖ ਹੋ ਗਏ ਸਨ ਅਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ  ਲੋਕਤੰਤਰੀ ਗਠਜੋੜ (ਐਨ.ਡੀ.ਏ.) ਵਿਚ ਵਾਪਸ ਆ ਗਏ ਸਨ। ਪਿਛਲੀ ਮਹਾਗਠਜੋੜ ਸਰਕਾਰ ਦਾ ਹਿੱਸਾ ਰਹੇ ਆਰ.ਜੇ.ਡੀ. ਨੇਤਾ ਚੌਧਰੀ ਨੇ ਅਪਣੀ ਪਾਰਟੀ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਅਪਣਾ  ਅਹੁਦਾ ਛੱਡਣ ਤੋਂ ਇਨਕਾਰ ਕਰ ਦਿਤਾ ਸੀ। 

ਐਨ.ਡੀ.ਏ. ਵਲੋਂ ਸਪੀਕਰ ਵਿਰੁਧ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਦਾ 243 ਮੈਂਬਰੀ ਵਿਧਾਨ ਸਭਾ ’ਚ 125 ਵਿਧਾਇਕਾਂ ਨੇ ਸਮਰਥਨ ਕੀਤਾ ਜਦਕਿ 112 ਮੈਂਬਰਾਂ ਨੇ ਇਸ ਦੇ ਵਿਰੁਧ  ਵੋਟ ਪਾਈ। ਇਸ ਤੋਂ ਪਹਿਲਾਂ ਸਪੀਕਰ ਦੀ ਕੁਰਸੀ ’ਤੇ ਬੈਠੇ ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ ਚਾਹੁੰਦੇ ਸਨ ਕਿ ਬੇਭਰੋਸਗੀ ਮਤਾ ਜ਼ੁਬਾਨੀ ਵੋਟ ਨਾਲ ਪਾਸ ਹੋਵੇ ਪਰ ਆਰ.ਜੇ.ਡੀ. ਦੇ ਵਿਰੋਧ ਤੋਂ ਬਾਅਦ ਉਹ ਗਿਣਤੀ ਗਿਣਨ ਲਈ ਸਹਿਮਤ ਹੋ ਗਏ। ਸਰਕਾਰ ਵਲੋਂ  ਭਰੋਸੇ ਦਾ ਵੋਟ ਮੰਗਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਦਨ ਵਲੋਂ  ਨਵੇਂ ਸਪੀਕਰ ਦੀ ਚੋਣ ਕੀਤੇ ਜਾਣ ਦੀ ਸੰਭਾਵਨਾ ਹੈ।