Uddhav Thackeray: ਉਧਵ ਠਾਕਰੇ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀਆਂ ਸਰਹੱਦਾਂ ’ਤੇ ਸੁਰੱਖਿਆ ਨੂੰ ਲੈ ਕੇ ਸਰਕਾਰ ਦੀ ਕਰੜੀ ਆਲੋਚਨਾ 

Uddhav Thackeray

ਛੱਤਰਪਤੀ ਸ਼ੰਭਾਜੀਨਗਰ : ਸ਼ਿਵ ਫ਼ੌਜ ਸੈਨਾ (ਯੂ.ਬੀ.ਟੀ.) ਆਗੂ ਊਧਵ ਠਾਕਰੇ ਨੇ ਕਿਸਾਨ ਸੰਗਠਨਾਂ ਦੇ ‘ਦਿੱਲੀ ਚਲੋ’ ਰੋਸ ਮਾਰਚ ਦੇ ਸੱਦੇ ਦੇ ਵਿਚਕਾਰ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਫਸਲੀ ਕਰਜ਼ੇ ਮੁਆਫ ਕਰੇ ਅਤੇ ਲੋਕ ਸਭਾ ਚੋਣਾਂ ਦਾ ਸਾਹਮਣਾ ਕਰੇ। ਮਰਾਠਵਾੜਾ ਖੇਤਰ ਦੇ ਅਪਣੇ ਦੌਰੇ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਰਸਤੇ ’ਚ ਕਿੱਲਾਂ ਗੱਡਣ ਅਤੇ ਉਨ੍ਹਾਂ ਵਿਰੁਧ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ।

ਉਨ੍ਹਾਂ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਫੋਨ ਕਰ ਕੇ ਪੁਛਿਆ ਜਾ ਰਿਹਾ ਹੈ ਕਿ ਕੀ ਉਹ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ, ‘‘ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਮਹਾਰਾਸ਼ਟਰ ਦੇ ਕਿਸਾਨਾਂ ਲਈ 2 ਲੱਖ ਰੁਪਏ ਤਕ ਦੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ ਅਤੇ ਲਾਗੂ ਕੀਤਾ ਸੀ। ਜੇਕਰ ਮੈਂ ਮਹਾਰਾਸ਼ਟਰ ’ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਸਕਦਾ ਹਾਂ ਤਾਂ ਪਿਛਲੇ 10 ਸਾਲਾਂ ਤੋਂ ਕੇਂਦਰ ’ਚ ਸੱਤਾ ’ਚ ਰਹੀ ਭਾਜਪਾ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ? ਸਰਕਾਰ ਨੂੰ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ ਅਤੇ ਫਿਰ ਚੋਣਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।’’

ਠਾਕਰੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਕ ਫੋਨ ਕਾਲ ਰੀਕਾਰਡਿੰਗ ਹੈ ਜਿਸ ’ਚ ਇਕ ਕਿਸਾਨ ਨੇ ਫੋਨ ਕਰਨ ਵਾਲੇ ਨੂੰ ਸੂਬੇ ’ਚ ਸੋਇਆਬੀਨ ਉਤਪਾਦਕਾਂ ਦੀ ਮਦਦ ਲਈ ਕੇਂਦਰ ਵਲੋਂ ਹੁਣ ਤਕ ਚੁਕੇ ਗਏ ਕਦਮਾਂ ਬਾਰੇ ਪੁਛਿਆ। ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਨੇ 13 ਫ਼ਰਵਰੀ ਨੂੰ ਦਿੱਲੀ ਮਾਰਚ ਦਾ ਸੱਦਾ ਦਿ