ਟਰੰਪ ਕੋਲ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਅਤੇ ਟੈਰਿਫ ਦਾ ਮੁੱਦਾ ਉਠਾਇਆ ਜਾਣਾ ਚਾਹੀਦੈ : ਖੜਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

25 ਫੀ ਸਦੀ ਡਿਊਟੀ ਦਾ ਭਾਰਤ ਦੇ ਨਿਰਮਾਣ ’ਤੇ ਗੰਭੀਰ ਅਸਰ ਪਵੇਗਾ

Issue of repatriation of Indian migrants and tariffs should be raised with Trump: Kharge

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਬੁਧਵਾਰ  ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਟੈਰਿਫ ਅਤੇ ਭਾਰਤੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਮੁੱਦਾ ਉਠਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਵਾਸ਼ਿੰਗਟਨ ’ਚ ਟਰੰਪ ਨਾਲ ਮੁਲਾਕਾਤ ਕਰਨਗੇ। ਟਰੰਪ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਦੋਹਾਂ  ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ।

ਖੜਗੇ ਨੇ ‘ਐਕਸ’ ’ਤੇ  ਪੋਸਟ ਕੀਤਾ, ‘‘ਅਮਰੀਕੀ ਰਾਸ਼ਟਰਪਤੀ ਨਾਲ ਅਪਣੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ‘2ਟੀ’ ਯਾਨੀ ‘ਟੈਰਿਫ’ ਅਤੇ ‘ਟਰਾਮੈਟਿਕ ਡਿਪੋਰਟੇਸ਼ਨ’ (ਦਰਦਨਾਕ ਦੇਸ਼ ਨਿਕਾਲਾ) ਨੂੰ ਚੁਕਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਭਾਰਤੀਆਂ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਐਲੂਮੀਨੀਅਮ ਅਤੇ ਸਟੀਲ ਦੀ ਆਯਾਤ ’ਤੇ  25 ਫੀ ਸਦੀ  ਡਿਊਟੀ ਦਾ ਭਾਰਤ ਦੇ ਨਿਰਮਾਣ ’ਤੇ  ਗੰਭੀਰ ਅਸਰ ਪਵੇਗਾ। ਇਹ ਵੇਖਦੇ  ਹੋਏ ਕਿ ਅਮਰੀਕਾ ਸਾਡੇ ਸੱਭ ਤੋਂ ਵੱਡੇ ਵਪਾਰਕ ਭਾਈਵਾਲਾਂ ’ਚੋਂ ਇਕ  ਹੈ, ਸਾਨੂੰ ਆਪਸੀ ਲਾਭਕਾਰੀ ਢਾਂਚੇ ਨਾਲ ਦੋਹਾਂ ਦੇਸ਼ਾਂ ਲਈ ਨਜ਼ਦੀਕੀ ਵਪਾਰਕ ਸਬੰਧ ਬਣਾਉਣੇ ਚਾਹੀਦੇ ਹਨ।’’

ਉਨ੍ਹਾਂ ਕਿਹਾ, ‘‘ਭਾਰਤੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਅਤੇ ਉਨ੍ਹਾਂ ਦੇ ਹੱਥਾਂ ਵਿਚ ਹੱਥਕੜੀਆਂ ਅਤੇ ਜ਼ੰਜੀਰਾਂ ਨੇ ਕੁਦਰਤੀ ਤੌਰ ’ਤੇ  ਸਾਰੇ ਭਾਰਤੀ ਨਾਗਰਿਕਾਂ ਵਿਚ ਡੂੰਘੀ ਚਿੰਤਾ ਪੈਦਾ ਕਰ ਦਿਤੀ  ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਜ਼ੋਰ ਦੇ ਕੇ ਕਹਿਣਾ ਚਾਹੀਦਾ ਹੈ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਅਪਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਸ ਨਾਲ ਸਤਿਕਾਰ ਨਾਲ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ।’’ ਉਨ੍ਹਾਂ ਇਹ ਵੀ ਕਿਹਾ ਕਿ ਦੋਹਾਂ  ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਯਤਨ ਕੀਤੇ ਜਾਣੇ ਚਾਹੀਦੇ ਹਨ। (ਪੀਟੀਆਈ)