ਮੁੰਬਈ ’ਚ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਬਾਰੇ ਪੁਲਿਸ ਨੂੰ ਕੀਤਾ ਫ਼ੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ’ਤੇ ਅਤਿਵਾਦੀ ਹਮਲਾ ਕਰ ਸਕਦੇ

Man in Mumbai calls police about threat to PM's life

ਮੁੰਬਈ: ਮੁੰਬਈ ਪੁਲਿਸ  ਦੇ ਕੰਟਰੋਲ ਰੂਮ ਨੂੰ ਇਕ ਵਿਅਕਤੀ ਦਾ ਫੋਨ ਆਇਆ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਅਤਿਵਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ ’ਤੇ  ਹਮਲਾ ਕਰ ਸਕਦੇ ਹਨ। ਇਕ ਅਧਿਕਾਰੀ ਨੇ ਬੁਧਵਾਰ  ਨੂੰ ਇਹ ਜਾਣਕਾਰੀ ਦਿਤੀ।

ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਫੋਨ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਫਰਾਂਸ ਦੇ ਦੌਰੇ ’ਤੇ  ਹਨ ਜਿੱਥੋਂ ਉਹ ਅਮਰੀਕਾ ਜਾਣਗੇ। ਅਧਿਕਾਰੀ ਨੇ ਦਸਿਆ  ਕਿ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਅਤਿਵਾਦੀ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ ’ਤੇ  ਹਮਲਾ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੂੰ ਧਮਕੀਆਂ ਬਾਰੇ ਇਕੋ ਨੰਬਰ ਤੋਂ ਕਈ ਵੱਖ-ਵੱਖ ਕਾਲਾਂ ਮਿਲੀਆਂ। ਅਧਿਕਾਰੀ ਨੇ ਦਸਿਆ  ਕਿ ਫੋਨ ਕਰਨ ਵਾਲੇ ਦੇ ਮਾਨਸਿਕ ਤੌਰ ’ਤੇ  ਅਸਥਿਰ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚੌਕਸ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।