ਮਾਇਆਵਤੀ ਨੇ ਕਿਹਾ ਬਸਪਾ ਚੋਣਾਂ ਵਿਚ ਕਦੇ ਵੀ ਕਾਂਗਰਸ ਨਾਲ ਨਹੀਂ ਕਰੇਗੀ ਗਠਬੰਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਪੀ ਦੇ ਡਿਪਟੀ ਸੀਐਮ ਨੇ ਕਿਹਾ ਕਿ ਬਸਪਾਂ ਦੀ ਮਦਦ ਨਾਲ 2004 ਤੋਂ 2014 ਤੱਕ ਕਾਂਗਰਸ ਦੀ ਸਰਕਾਰ ਬਣਦੀ ਰਹੀ ਹੈ..

Former Chief Minister of Uttar Pradesh

ਲਖਨਊ : ਦੇਸ਼ ਵਿਚ ਕਦੇ ਵੀ ਬਸਪਾ ਕਾਂਗਰਸ ਨਾਲ ਗਠਬੰਧਨ ਨਹੀਂ ਕਰੇਗੀ। ਬਸਪਾ ਪ੍ਰਮੁੱਖ ਮਾਇਆਵਤੀ ਨੇ ਮੰਗਲਵਾਰ ਨੂੰ ਇਹ ਗੱਲ ਕਹੀ ਹੈ। ਬਸਪਾ ਪ੍ਰਮੁੱਖ ਮਾਇਆਵਤੀ ਨੇ ਕਿਹਾ ਕਿ ਸਪਾ-ਬਸਪਾ ਗਠਬੰਧਨ ਭਾਜਪਾ ਨੂੰ ਹਰਾਉਣ ਦੇ ਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਬਸਪਾ ਅਤੇ ਸਪਾ ਦਾ ਗਠਬੰਧਨ ਦੋਵੇਂ ਪਾਸਿਓ ਆਪਸੀ ਸਨਮਾਨ ਅਤੇ ਪੂਰੀ ਨੇਕ ਨੀਅਤ ਦੇ ਨਾਲ ਕੰਮ ਕਰ ਰਿਹਾ ਹੈ। ਉੱਤਰ ਪ੍ਰਦੇਸ਼, ਉਤਰਾਖੰਡ,ਮੱਧ ਪ੍ਰਦੇਸ਼ ਵਿਚ ਇਹ ਸਭ ਤੋਂ ਮਜਬੂਤ ਗਠਜੋੜ ਮੰਨਿਆ ਜਾ ਰਿਹਾ ਹੈ। ਜਿਹੜਾ ਸਮਾਜ ਪਰਿਵਰਤਨ ਦੀ ਜਰੂਰਤਾ ਨੂੰ ਪੂਰਾ ਕਰਦਾ ਹੈ।

ਮਾਇਆਵਤੀ ਨੇ ਦਾਅਵਾ ਕੀਤਾ ਕਿ ਬਸਪਾ ਨਾਲ ਗਠਬੰਧਨ ਲਈ ਬਹੁਤ ਦਲ ਕਾਹਲੇ ਹਨ। ਪਰ ਥੋੜ੍ਹੇ ਜਿਹੇ ਸਿਆਸੀ ਲਾਹੇਂ ਲਈ ਅਸੀ ਅਜਿਹਾ ਕੋਈ ਕੰਮ ਨਹੀਂ ਕਰ ਸਕਦੇ ਜੋ ਪਾਰਟੀ ਦੇ ਹਿੱਤ ਚ ਨਾ ਹੋਵੇ। ਯੂ.ਪੀ ਦੇ ਡਿਪਟੀ ਸੀ.ਐਮ. ਕੇਸ਼ਵ ਪ੍ਰਸਾਦ ਨੇ ਮਾਇਆਵਤੀ ਨੇ ਇਸ ਬਿਆਨ ਦੇ ਬਾਅਦ ਉਨ੍ਹਾਂ ਤੇ ਨਿਸ਼ਾਨਾ ਲਾਉਦੇ ਕਿਹਾ ਹੈ ਕਿ ਉਨਾਂ ਨੇ ਟਵੀਟ ਕੀਤਾ, ਬਸਪਾ ਪ੍ਰਮੁੱਖ ਮਾਇਆਵਤੀ ਜੀ ਪਹਿਲਾ ਇਹ ਦੱਸਣ ਕੀ ਰਾਏਬਰੇਲੀ ਅਤੇ ਅਮੇਠੀ ਵਿਚ ਬਸਪਾ ਦਾ ਉਮੀਦਵਾਰ ਨਹੀਂ ਲੜੇਗਾ ਤਾ ਕਾਂਗਰਸ ਨਾਲ ਬਸਪਾ ਦਾ ਸਮਝੋਤਾ ਹੁੰਦਾ ਹੈ। ਜਨਤਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ ਬਸਪਾ ਦੇ ਸਹਿਯੋਗ ਨਾਲ 2004 ਤੋ 2014 ਤਕ ਕਾਂਗਰਸ ਦੀ ਸਰਕਾਰ ਬਣਦੀ ਰਹੀ ਹੈ।