ਸਪਾ ਦੇ ਬੁਲਾਰੇ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪਤਾ ਹੀ ਨਹੀਂ ਸਰਜੀਕਲ ਸਟਰਾਇਕ ਕਿੱਥੇ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਨੇ ਕਿਹਾ, ਏਅਰ ਸਟਰਾਇਕ ਦੀ ਕਾਰਵਾਈ ਤੋਂ ਬਾਅਦ ਮੋਦੀ ਇਕ ਵਾਰ ਫਿਰ ਦੇਸ਼ ਦੇ ਸੀਐਮ ਬਣਨਗੇ....

Yogi Adityanath Chief Minister of Uttar Pradesh

ਨਵੀ ਦਿੱਲੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਿਆਨਾਥ ਨੂੰ ਇਕ ਟਵੀਟ ਉੱਤੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਘਨਸ਼ਿਆਮ ਤਿਵਾਰੀ ਨੇ ਘੇਰ ਲਿਆ। ਜਦੋਂ ਯੋਗੀ ਅਦਿਤਿਆਨਾਥ ਨੇ ਪੀਔਕੇ ਵਿਚ ਏਅਰ ਸਟਰਾਇਕ ਦੀ ਗੱਲ ਕਹਿ ਦਿਤੀ। ਦਰਅਸਲ ਯੋਗੀ ਅਦਿਤਿਆਨਾਥ ਨੇ ਟਵੀਟ ਕਰ ਕਿਹਾ-ਪੁਲਵਾਮਾ ਦਾ ਮਾਸਟਰਮਾਇਡ ਮਾਰਿਆ ਗਿਆ। ਉੱਤਰ ਪੂਰਬ ਵਿਚ ਇਕ ਹੀ ਸਰਜੀਕਲ ਸਟਰਾਇਕ ਨਾਲ ਸਾਰੇ ਅਤਿਵਾਦੀ ਕੈਂਪ ਖ਼ਤਮ ਕਰਵਾਉਣ ਦੇ ਨਾਲ-ਨਾਲ ਓਰੀ ਸਰਜੀਕਲ ਸਟਰਾਇਕ ਦੇ ਮਾਧਿਅਮ ਨਾਲ ਕਸ਼ਮੀਰ ਵਿਚ ਅਤਿਵਾਦ ਦਾ ਲੱਕ ਤੋੜ ਦਿਤਾ ਹੈ।

ਦੂਸਰੇ ਟਵੀਟ ਵਿਚ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਜੋ ਕਾਰਵਾਈ ਮੋਦੀ ਜੀ ਨੇ ਬਾਲਾਕੋਟ ‘ਚ ਏਅਰ ਸਟਰਾਇਕ ਦੀ ਕੀਤੀ ਹੈ। ਉਸ ਦੇ ਮੱਦੇਨਜ਼ਰ ਦੇਸ਼ ਵਿਚ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ। ਇਸ ਗੱਲ ਤੇ ਕਿਸੀ ਨੂੰ ਕੋਈ ਸ਼ੱਕ ਨਹੀ ਹੋਣਾ ਚਾਹੀਦਾ ਕਿ ਭਾਜਪਾ ਦੀ ਸਰਕਾਰ ਇਸ ਵਾਰ ਬਹੁਮਤ ਨਾਲ ਬਣੇਗੀ।

ਯੂਪੀ ਦੇ ਸੀ.ਐਮ. ਦੇ  ਟਵੀਟ ਵਿਚ ਪੀਔਕੇ ‘ਚ ਸਰਜੀਕਲ ਸਟਰਾਈਕ ਦਾ ਜ਼ਿਕਰ ਹੋਣ ਉੱਤੇ ਸਮਾਜਵਾਦੀ ਪਾਰਟੀ ਦੇ ਬੁਲਾਰੇਂ ਘਨਸ਼ਿਆਮ ਤਿਵਾਰੀ ਨੇ ਟਵੀਟ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਖ਼ਬਰ ਚੈਨਲਾਂ ਦੀ ਕਵਰਜ ਤੋਂ ਬਾਅਦ ਵੀ ਇਨ੍ਹਾਂ ਨੂੰ ਖਬਰ ਨਹੀਂ ਕਿ ਏਅਰ ਸਟਰਾਇਕ ਕਿੱਥੋਂ ਹੋਈ । ਪਾਕਿਸਤਾਨ ਵਿਚ ਹੋਈ ਜਾਂ ਪਾਕਿਸਤਾਨ ਦੇ ਕਸ਼ਮੀਰ ਵਾਲੇ ਹਿੱਸੇ ਚ। ਕਿੰਨੇ ਮਰੇ ਸੀ ਇਹ ਗਿਣਤੀ ਪਤਾ ਹੈ ਪਰ ਕਿੱਥੇ ਮਾਰੇ ਸੀ ਇਹ ਪਤਾ ਨਹੀਂ। ਇਸ ਲਈ ਉੱਤਰ ਪ੍ਰਦੇਸ਼ ਵਿਚ ਅਗਿਆਨ ਅਤੇ ਉਪੱਦਰ ਦਾ ਸਾਸ਼ਨ ਬਣਦਾ ਜਾ ਰਿਹਾ ਹੈ।