ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਮਾਰੀ, 31 ਮਾਰਚ ਤਕ ਸਿਨੇਮਾਘਰ ਰਹਿਣਗੇ ਬੰਦ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾਵਾਇਰਸ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ। ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਦੀ ਘੋਸ਼ਿਤ ਕਰ ਦਿੱਤਾ ਹੈ।

file photo

ਨਵੀ ਦਿੱਲੀ: ਕੋਰੋਨਾਵਾਇਰਸ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ। ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਦੀ ਘੋਸ਼ਿਤ ਕਰ ਦਿੱਤਾ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ 31 ਮਾਰਚ ਤੱਕ ਸਾਰੇ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ

ਨਾਲ ਹੀ ਜਿਨ੍ਹਾਂ ਸਕੂਲ ਅਤੇ ਕਾਲਜਾਂ ਵਿਚ ਪ੍ਰੀਖਿਆਵਾਂ ਨਹੀਂ ਹੋ ਰਹੀਆਂ ਹਨ, ਉਹ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ, ਹਰਿਆਣਾ ਸਰਕਾਰ ਵੀ ਕੋਰੋਨਵਾਇਰਸ ਨੂੰ ਇਕ ਮਹਾਂਮਾਰੀ ਦੀ ਘੋਸ਼ਿਤ ਕਰ ਚੁੱਕੀ ਹੈ। ਰਾਜ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਕੋਰੋਨਾਵਾਇਰਸ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਲਈ ਸਿਰਦਰਦ ਬਣ ਗਿਆ ਹੈ। ਇਸ ਨਾਲ ਨਜਿੱਠਣ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਬਹੁਤ ਸਾਰੇ ਦੇਸ਼ਾਂ ਨੇ ਯਾਤਰਾ ਕਰਨ ਤੇ ਰੋਕ ਲਾ ਦਿੱਤੀ ਹੈ।

ਕੁਝ ਥਾਵਾਂ 'ਤੇ ਸਕੂਲ ਅਤੇ ਕਾਲਜ ਸਾਰੇ ਬੰਦ ਪਏ ਹਨ। ਭਾਰਤ ਵਿਚ ਕੋਰੋਨਾਵਾਇਰਸ ਲਗਾਤਾਰ ਫੈਲ ਰਿਹਾ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਘਬਰਾਉਣ ਅਤੇ ਸਾਵਧਾਨ ਰਹਿਣ ਦੀ ਗੱਲ ਕਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ