ਕੋਰੋਨਾ ਵਾਇਰਸ: ਹਜਾਰਾਂ ਮੁਰਗੀਆਂ ਅਤੇ ਚੂਚਿਆਂ ਨੂੰ ਜ਼ਿੰਦਾ ਦਫਨਾਇਆ ਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਕਾਰਨ ਮੁਰਗੀਆਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ

File

ਕੋਰੋਨਾ ਵਾਇਰਸ ਦੇ ਕਾਰਨ ਮੁਰਗੀਆਂ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਇਸ ਦੇ ਕਾਰਨ ਬੇਲਗਾਵੀ ਅਤੇ ਕੋਲਾਰ ਜ਼ਿਲ੍ਹਿਆਂ ਦੇ ਪੋਲਟਰੀ ਕਿਸਾਨਾਂ ਨੇ ਹਜ਼ਾਰਾਂ ਮੁਰਗੀਆਂ ਨੂੰ ਉਨ੍ਹਾਂ ਦੇ ਫਾਰਮ 'ਤੇ ਜਿੰਦਾ ਦਫਨਾ ਦਿੱਤਾ। ਮੀਡੀਆ ਰਿਪੋਰਟ ਅਨੁਸਾਰ ਸੋਮਵਾਰ ਨੂੰ ਇੱਕ ਪੋਲਟਰੀ ਫਾਰਮ ਦੇ ਮਾਲਕ ਨਜ਼ੀਰ ਅਹਿਮਦ ਮਕੰਦਰ ਨੇ ਗੋਕਾਕ ਦੇ ਨੁਲਸੂਰ ਵਿੱਚ ਇੱਕ ਟੋਏ ਵਿੱਚ ਤਕਰੀਬਨ 6 ਹਜ਼ਾਰ ਜ਼ਿੰਦਾ ਮੁਰਗੀਆਂ ਨੂੰ ਦੱਬਿਆ।

ਉਨ੍ਹਾਂ ਦੱਸਿਆ ਕਿ ਪਹਿਲਾਂ ਮੁਰਗੀ 50 ਤੋਂ 70 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਸੀ। ਪਰ ਹੁਣ ਉਨ੍ਹਾਂ ਦੀਆਂ ਕੀਮਤਾਂ ਇੰਨੀਆਂ ਹੇਠਾਂ ਆ ਗਈਆਂ ਹਨ ਕਿ ਉਹ 5-10 ਰੁਪਏ ਵਿਚ ਵਿਕ ਰਹੇ ਹਨ। ਨਜ਼ੀਰ ਨੇ ਜ਼ਿੰਦਾ ਮੁਰਗੀਆਂ ਨੂੰ ਟੋਏ ਵਿੱਚ ਦੱਬੇ ਜਾਣ ਦੀ ਵੀਡੀਓ ਵੀ ਸ਼ੂਟ ਕੀਤੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਨਾਲ ਇਹ ਵੀ ਅਫਵਾਹ ਹੈ ਕਿ ਕੋਰੋਨਾ ਵਾਇਰਸ ਫੈਲਣ ਦੇ ਡਰੋਂ ਇਹ ਮੁਰਗੀ ਜ਼ਿੰਦਾ ਦੱਬੀਆਂ ਗਈਆਂ ਸਨ।

 

 

ਤੁਹਾਨੂੰ ਦੱਸ ਦਈਏ ਕਿ ਨਜ਼ੀਰ ਗੋਗਕ ਵਿੱਚ ਇੱਕ ਪੋਲਟਰੀ ਫਾਰਮ ਦਾ ਮਾਲਕ ਹੈ। ਅਜਿਹੀ ਹੀ ਇੱਕ ਘਟਨਾ ਕੋਲਾਰ ਜ਼ਿਲੇ ਦੇ ਬੰਗਾਰਪੇਟ ਤਾਲੁਕ ਵਿੱਚ ਵਾਪਰੀ। ਇਥੇ ਰਾਮਚੰਦਰ ਰੈਡੀ ਨਾਮ ਦੇ ਫਾਰਮ ਦੇ ਮਾਲਕ ਨੇ 9500 ਚੂਚੇ ਨੂੰ ਜਿੰਦਾ ਦਫਨਾ ਦਿੱਤਾ। ਖੇਤ ਚਲਾਉਣ ਵਾਲੇ ਸਤੀਸ਼ ਨੇ ਮੁਰਗੀਆਂ ਨੂੰ ਦਫਨਾਉਣ ਦੇ ਫੈਸਲੇ ਪਿੱਛੇ 20,000 ਰੁਪਏ ਤੱਕ ਦੇ ਘਾਟੇ ਦਾ ਹਵਾਲਾ ਦਿੱਤਾ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ, ਇਹ ਅਫਵਾਹਾਂ ਹਨ ਕਿ ਚਿਕਨ ਖਾਣ ਨਾਲ ਵੀ ਵਾਇਰਸ ਫੈਲ ਰਿਹਾ ਹੈ।

ਅਜਿਹਾ ਹੀ ਇਕ ਵੀਡੀਓ ਬੰਗਲੌਰ ਵਿਚ ਵਟਸਐਪ ਗਰੂੱਪ ਵਿਚ ਸਾਂਝਾ ਕੀਤਾ ਜਾ ਰਿਹਾ ਹੈ। ਇਸ ਵਿਚ ਲਿਖਿਆ ਹੈ, 'ਹਾਈ ਅਲਰਟ ਅੱਜ, ਕੋਰੋਨਾ ਵਾਇਰਸ ਨਾਲ ਸੰਕਰਮਿਤ ਚਿਕਨ ਬੰਗਲੁਰੂ ਵਿਚ ਪਾਇਆ ਗਿਆ ਹੈ। ਕਿਰਪਾ ਕਰਕੇ ਇਸ ਸੰਦੇਸ਼ ਨੂੰ ਫੈਲਾਓ ਅਤੇ ਚਿਕਨ ਖਾਣ ਤੋਂ ਪਰਹੇਜ਼ ਕਰੋ। ਇਸ ਨੂੰ ਆਪਣੇ ਅਜ਼ੀਜ਼ਾਂ ਨਾਲ ਸਾਂਝਾ ਕਰੋ।'

ਮੀਡੀਆ ਰਿਪੋਰਟ ਦੇ ਅਨੁਸਾਰ, ਮਹਾਰਾਸ਼ਟਰ ਦੇ ਦਾਹਾਣੂ ਵਿੱਚ ਇੱਕ ਪੋਲਟਰੀ ਕਿਸਾਨ ਨੇ ਵੀ 5.8 ਕਰੋੜ ਰੁਪਏ ਦੇ ਪੋਲਟਰੀ ਉਤਪਾਦਾਂ ਨੂੰ ਨਸ਼ਟ ਕਰ ਦਿੱਤਾ ਹੈ, ਜਿਸ ਵਿੱਚ ਇੱਕ ਦਿਨ ਵਿੱਚ 1.75 ਲੱਖ ਪੰਛੀ ਅਤੇ 9 ਲੱਖ ਹੈਚਰੀ ਅੰਡੇ ਸ਼ਾਮਲ ਹਨ। ਹਾਲਾਂਕਿ, ਸਿਹਤ ਪੇਸ਼ੇਵਰ ਬਹੁਤ ਵਾਰ ਬਿਆਨ ਦੇ ਚੁੱਕੇ ਹਨ ਕਿ ਵਾਇਰਸ ਸੰਕਰਮਿਤ ਲੋਕਾਂ ਵਿੱਚ ਹਵਾ ਦੁਆਰਾ ਫੈਲਦਾ ਹੈ, ਜਾਂ ਉਹਨਾਂ ਲੋਕਾਂ ਦੁਆਰਾ ਜੋ ਇਸ ਨਾਲ ਸੰਕਰਮਿਤ ਹਨ ਪਰ ਬਿਮਾਰ ਹੋਣ ਦੇ ਕੋਈ ਸੰਕੇਤ ਨਹੀਂ ਦਿਖਦੇ। ਦੱਸ ਦਈਏ ਕੋਰੋਨਾ ਵਾਇਰਸ ਕਾਰਨ 4 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਜਦੋਂ ਕਿ 1 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਸੰਕਰਮਿਤ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।